Meanings of Punjabi words starting from ਬ

ਸੰ. ਸੰਗ੍ਯਾ- ਰੇਤ. "ਘਰ ਬਾਲੂ ਕਾ ਘੂਮਨ- ਘੇਰ." (ਬਸੰ ਅਃ ਮਃ ੧) ੨. ਬਿੱਜ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਭਾਈ ਬਾਲੂ.


ਇੱਕ ਪ੍ਰਕਾਰ ਦੀ ਖ਼ਸ੍ਤਾ ਮਿਠਾਈ, ਜੋ ਮੋਣਦਾਰ ਮੈਦੇ ਦੀਆਂ ਟਿੱਕੀਆਂ ਘੀ ਵਿਚ ਤਲਕੇ ਖੰਡ ਦੀ ਚਾਸ਼ਨੀ ਵਿੱਚ ਪਾਗਣ ਤੋਂ ਤਿਆਰ ਹੁੰਦੀ ਹੈ. ਇਸ ਦਾ ਨਾਮ "ਰਾਜੇਸ਼ਾਹੀ" ਭੀ ਹੈ.


ਇਸ ਮਹਾਤਮਾ ਦਾ ਜਨਮ ਸੰਮਤ ੧੬੨੧ ਵਿੱਚ ਬ੍ਰਾਹਮਣ ਦੇ ਘਰ ਸ਼੍ਰੀ ਨਗਰ (ਕਸ਼ਮੀਰ) ਹੋਇਆ. ਇਹ ਗੁਰੂ ਹਰਿਗੋਬਿੰਦ ਸਾਹਿਬ ਦੇ ਘੋੜੇ ਦੀ ਸੇਵਾ ਕਰਿਆ ਕਰਦਾ ਸੀ. ਸੰਮਤ ੧੬੯੩ ਵਿੱਚ ਬਾਬਾ ਗੁਰਦਿੱਤਾ ਜੀ ਦਾ ਚੇਲਾ ਬਣਿਆ. ਇਹ ਉਦਾਸੀਆਂ ਦੇ ਇੱਕ ਧੂਣੇ ਦਾ ਮੁਖੀਆ ਹੈ. ਬਾਲੂਹਸਨੇ ਦਾ ਦੇਹਾਂਤ ਦੇਹਰੇਦੂਨ ਸੰਮਤ ੧੭੧੭ ਵਿੱਚ ਹੋਇਆ.¹ ਬਾਬਾ ਰਾਮਰਾਇ ਜੀ ਦੇ ਦੇਹਰੇ ਦੇ ਮਹੰਤ ਇਸੇ ਦੀ ਸੰਪ੍ਰਦਾਯ ਦੇ ਹਨ. ਦੇਖੋ, ਉਦਾਸੀ ਅਤੇ ਅਲਮਸਤ.


ਵਿ- ਬਲੂਚ (ਬਲੋਚ) ਨਾਲ ਹੈ ਜਿਸ ਦਾ ਸੰਬੰਧ. ਬਲੂਚ ਦੀ. "ਬਾਲੋਚੀ ਸੈਨਾ ਸਭ ਜੋਰੀ." (ਚਰਿਤ੍ਰ ੧੪੭)


ਦੇਖੋ, ਬਾਹ੍‌ਲੀਕ.


ਸੰ. ਵਾਯੂ. ਸੰਗ੍ਯਾ- ਪੌਣ. ਹਵਾ. "ਜਨੁ ਗਜਬੇਲਿ ਥਾਵ ਕੀ ਹਰੀ." (ਚਰਿਤ੍ਰ ੩੧੬) ਮਾਨੋ ਪਾਨਾਂ ਦੀ ਬੇਲ (ਨਾਗਵੱਲੀ) ਹਵਾ ਨੇ ਤੋੜ ਦਿੱਤੀ.


ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ.