Meanings of Punjabi words starting from ਰ

ਦੇਖੋ, ਪੁਣਛ.


ਵਿ- ਰੁਚਿ ਕਰਨ ਵਾਲਾ. ਚਾਹੁਣ ਵਾਲਾ. "ਨਾਨਕ ਸੱਚ ਰੋਚੀ ਥੀਆ ਹੈ." (ਜਸਾ) ੨. ਸੰ. ਹੁਲ ਹੁਲ ਬੂਟੀ. Gynandrotsis Pentaphylla.


ਫ਼ਾ. [رُوذ] ਸੰਗ੍ਯਾ- ਦਿਨ. "ਸਬ ਰੋਜ ਗਸਤਮ ਦਰ ਹਵਾ." (ਤਿਲੰ ਮਃ ੧) ੨. ਸੂਰਜ। ੩. ਕ੍ਰਿ. ਵਿ- ਨਿਤ੍ਯ. "ਕਿਸ ਥੈ ਰੋਵਹਿ ਰੋਜ?" (ਬਾਰਹਮਾਹਾ ਮਾਝ) ੪. ਸਿੰਧੀ. ਰੋਜੁ ਸੰਗ੍ਯਾ- ਸ਼ੋਕ. ਗਮ. "ਖੇਦੁ ਨ ਪਾਇਓ ਨਹ ਫੁਨਿ ਰੋਜ." (ਰਾਮ ਮਃ ੫) "ਰੋਵਨਹਾਰੀ ਰੋਜੁ ਬਨਾਇਆ." (ਭੈਰ ਮਃ ੫) ੫. ਰੋਜ਼ਾਨਾ ਖ਼ਰਚ ਲਈ ਭੀ ਰੋਜ ਸਬਦ ਆਇਆ ਹੈ. "ਹਰ ਧਨ ਲੈ ਨ੍ਰਿਪ ਰੋਜ ਚਲਾਵੈ." (ਚਰਿਤ੍ਰ ੫੫) ੬. ਰੋਜ਼ਾ ਲਈ ਭੀ ਰੋਜ ਸਬਦ ਵਰਤਿਆ ਹੈ. "ਰਚ ਰੋਜ ਇਕਾਦਸਿ ਚੰਦ੍ਰਬ੍ਰਤੰ." (ਅਕਾਲ) ਰੋਜ਼ੇ, ਏਕਾਦਸ਼ੀ ਅਤੇ ਚਾਂਦ੍ਰਾਯਣ ਵ੍ਰਤ ਰਚੇ.


ਫ਼ਾ. [روزگار] ਸੰਗ੍ਯਾ- ਜ਼ਮਾਨਾ. ਸਮਯ। ੨. ਉਪਜੀਵਿਕਾ. ਰੋਜ਼ੀ. "ਖਾਟਣ ਕਉ ਹਰਿ ਹਰਿ ਰੋਜਗਾਰੁ." (ਧਨਾ ਮਃ ੫)


ਵਿ- ਰੋਜ਼ੀਨਾ ਲੈਣ ਵਾਲਾ. ਜਿਸ ਦੀ ਨੌਕਰੀ ਦਿਹਾੜੀ ਦੇ ਹਿਸਾਬ ਹੈ.


ਫ਼ਾ. [روزنامچہ] ਸੰਗ੍ਯਾ- ਨਿੱਤ ਦੀ ਕ੍ਰਿਯਾ (ਦਿਨਚਰ੍‍ਯਾ) ਜਿਸ ਪੁਰ ਲਿਖੀ ਜਾਵੇ, ਅਜੇਹਾ ਕਾਗਜ ਅਥਵਾ ਰਜਿਸਟਰ. dairy.