Meanings of Punjabi words starting from ਚ

ਵਿ- ਚੋਰੀ ਲਈ ਅਟਨ (ਫਿਰਨ) ਵਾਲਾ- ਵਾਲੀ. ਚੁਰਾਉਣ ਵਾਲਾ (ਵਾਲੀ). "ਕਬੀਰ ਮਾਇਆ ਚੋਰਟੀ." (ਸਃ)


ਰਾਤ ਨੂੰ ਹੋਣ ਵਾਲਾ ਤਾਪ, ਜੋ ਦਿਨ ਵਿੱਚ ਉਤਰ ਜਾਵੇ.


ਚੋਰਾਂ ਤੋਂ ਰਖਯਾ ਲਈ ਰਾਤ ਨੂੰ ਕਾਇਮ ਕੀਤਾ ਪਹਿਰਾ. ਰਾਤ ਦੀ ਚੌਕੀਦਾਰੀ.


ਕ੍ਰਿਰ. ਵਿ- ਚੁਰਾਕੇ. ਚੋਰੀ ਕਰਕੇ. "ਧਨੁ ਚੋਰਾਇ ਆਣਿ ਮੁਹਿ ਪਾਇਆ." (ਵਾਰ ਸਾਰ ਮਃ ੪)


ਸੰਗ੍ਯਾ- ਚੋਰ ਦਾ ਕਰਮ. ਚੌਰ੍‍ਯ. "ਕਰਿ ਚੋਰੀ ਮੈ ਜਾਂ ਕਿਛੁ ਲੀਆ." (ਗਉ ਮਃ ੧)