Meanings of Punjabi words starting from ਜ

ਸੰ. ਸੰਗ੍ਯਾ- ਜੂੜਾ. "ਸੀਸ ਜਟਾਨ ਕੇ ਜੂਟ ਸੁਹਾਏ." (ਵਿਚਿਤ੍ਰ)


ਵਿ- ਜੁੜੀ ਹੋਈ। ੨. ਜ੍ਵਲਿਤ. ਰੌਸ਼ਨ. "ਏਕ ਤੇ ਏਕ ਜੂਟੀ." (ਰਾਮਾਵ) ਪਹਾੜ ਦੀ ਬੂਟੀ ਇੱਕ ਤੋਂ ਇੱਕ ਚਮਕਦੀ ਹੋਈ.


ਸੰ. ਜੁਸ੍ਟ. ਸੰਗ੍ਯਾ- ਖਾਧੇ ਪਿੱਛੋਂ ਬਚਿਆ ਹੋਇਆ ਅੰਨ. ਉੱਛਿਸ੍ਟ। ੨. ਜੂਠੀ ਵਸਤੁ। ੩. ਅਪਵਿਤ੍ਰਤਾ। ੪. ਸਿੰਧੀ. ਜੂਠ. ਅਸਤ੍ਯ.


ਸੰਗ੍ਯਾ- ਕੁਤਸਿਤ. ਜੂਠ. ਨਿੰਦਿਤ ਜੂਠ. ਵੇਸ਼੍ਯਾ ਆਦਿ ਦੀ ਜੂਠ. "ਚੁਨੈ ਜੂਠ ਕੂਠੰ ਸ਼੍ਰੁਤੰ ਛੋਰ ਧਰਮਾ." (ਕਲਕੀ)


ਦੇਖੋ, ਮਹਿ ੪.। ੨. ਜੂਠਾ ਬਰਤਨ. ਜੂਠੀ ਪੱਤਲ. "ਜੂਠਨ ਜੂਠਿ ਪਈ ਸਿਰ ਊਪਰਿ." (ਕਾਨ ਅਃ ਮਃ ੪) ਪੱਤਲਾਂ ਦੀ ਜੂਠ ਸ਼ੁਕਦੇਵ ਦੇ ਸਿਰ ਪਈ। ੩. ਜੂਠ ਦਾ ਵਹੁ ਵਚਨ.


ਕ੍ਰਿ- ਭੋਜਨ ਜੂਠੇ ਬਰਤਨਾਂ ਵਿੱਚ ਮੁਹਰ ਅਥਵਾ ਰੁਪਯਾ ਪਾਉਣਾ. ਜਿਸ ਦੇ ਲੈਣ ਦਾ ਹ਼ੱਕ਼ ਨਾਈ ਦਾ ਹੁੰਦਾ ਹੈ. ਇਹ ਰਸਮ ਅਕਸਰ ਵਿਆਹ ਸਮੇਂ ਹੋਇਆ ਕਰਦੀ ਹੈ. ਲਾੜੇ (ਦੁਲਹਾ) ਦੇ ਜੂਠੇ ਥਾਲ ਵਿੱਚ ਧਨ ਪਾਇਆ ਜਾਂਦਾ ਹੈ. "ਜੂਠੇ ਬਿਖੇ ਬਹੁ ਧਨ ਕੋ ਡਾਰੇ." (ਗੁਪ੍ਰਸੂ)


ਸੰ. ਜੁਸ੍ਟ. ਵਿ- ਅਪਵਿਤ੍ਰ. ਖਾਧੇ ਪਿੱਛੋਂ ਬਚਿਆ ਹੋਇਆ.


ਸੰਗ੍ਯਾ- ਜੂਠਾਪਨ. ਅਪਵਿਤ੍ਰਤਾ. "ਅੰਤਰਿ ਲੋਭ ਜੂਠਾਨ." (ਸਾਰ ਮਃ ੫)


ਜੂਠਿਓਂ ਸੇ. ਜੂਠਿਆਂ (ਪਾਮਰਾਂ) ਨਾਲ. "ਖੋਟੇ ਠਵਰ ਨ ਪਾਇਨੀ, ਰਲੇ ਜੁਠਾਨੈ." (ਆਸਾ ਅਃ ਮਃ ੧)


ਦੇਖੋ, ਸੁਚਾਨੰਦ.