Meanings of Punjabi words starting from ਨ

ਰਚਿਆ. ਰਚੇ. ਬਣਾਇਆ. ਬਣਾਏ. ਦੇਖੋ, ਨਿਰਮਾਣ. "ਤਹਿ ਨਿਰਮਾਈ ਸਰਬ ਰਿਖੀਕਾ." (ਨਾਪ੍ਰ) ਉਸ ਨੇ ਰਚੀਆਂ ਹਨ ਸਭ ਇੰਦ੍ਰੀਆਂ "ਬੋਹਿਥਉ ਬਿਧਾਤੈ ਨਿਰਮਯੋ." (ਸਵੈਯੇ ਮਃ ੩. ਕੇ)


ਵਿ- ਮ੍ਰਿਤ੍ਯੁ ਰਹਿਤ. ਅਮਰ। ੨. ਨਿਰ੍‍ਮਲ. ਮੈਲ ਰਹਿਤ ਸਾਫ. ਉੱਜਲ.


ਨਿਰਮਲਤਾ ਵਾਲਾ. ਧੁੰਧਲੇਪਨ ਤੋਂ ਰਹਿਤ. "ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ." (ਸਵੈਯੇ ਸ੍ਰੀ ਮੁਖਵਾਕ ਮਃ ਪ)


ਉੱਜਲ ਕੀਰਤਿ. ਸ਼ੁਭਗੁਣਾਂ ਦੇ ਪ੍ਰਭਾਵ ਕਰਕੇ ਉਪਜੀ ਯਥਾਰਥ ਸ਼ੋਭਾ, ਜਿਸ ਵਿੱਚ ਝੂਠ ਅਤੇ ਪਾਖੰਡ ਦਾ ਲੇਸ ਨਹੀਂ. "ਨਿਰਮਲ ਸੋਭਾ ਅੰਮ੍ਰਿਤ ਤਾਕੀ ਬਾਨੀ." (ਸੁਖਮਨੀ) ਇਸ ਦੇ ਵਿਰੁੱਧ ਭਾਵੇਂ ਪਾਮਰ ਕੁਕਰਮੀ ਧਨੀ ਲੋਕਾਂ ਦੀ ਕਵਿ ਅਤੇ ਖ਼ੁਸ਼ਾਮਦੀ ਸ਼ੋਭਾ ਪਏ ਗਾਉਣ, ਪਰ ਉਹ ਨਿਰਮਲ ਸੋਭਾ ਨਹੀਂ.


ਸੰਗ੍ਯਾ- ਕਲੰਕ ਰਹਿਤ ਕਰਮ. ਪਾਪ ਅਤੇ ਪਾਖੰਡ ਬਿਨਾ ਕਰਮ. "ਸਾਧ ਨਾਮ ਨਿਰਮਲ ਤਾਕੇ ਕਰਮ." (ਸੁਖਮਨੀ)


ਵਿ- ਨਿਰਮਲ (ਸ਼ੁਭ) ਕਰਮ ਕਰਨ ਵਾਲਾ. ਦੇਖੋ, ਨਿਰਮਲ ਕਰਮ.