nan
nan
ਜਿਸ ਬਾਣੀ ਵਿੱਚ ੫੨ ਅੱਖਰਾਂ ਦੀ ਵ੍ਯਾਖ੍ਯਾਰੂਪ ਉਪਦੇਸ਼ ਹੈ. ਗਉੜੀ ਰਾਗ ਵਿੱਚ ਗੁਰੂ ਅਰਜਨਦੇਵ ਦੀ ਰਚਨਾ ਅਤੇ ਕਬੀਰ ਜੀ ਦੀ ਬਾਣੀ. ਇਨ੍ਹਾਂ ਬਾਣੀਆਂ ਵਿੱਚ ਸੰਸਕ੍ਰਿਤ ਦੇ ਅੱਖਰਾਂ ਦਾ ਕ੍ਰਮ ਪੂਰਾ ਨਹੀਂ ਹੈ, ਉਸ ਸਮੇਂ ਜੇਹਾ ਪਾਧੇ ਲੋਕ ਅਕ੍ਸ਼੍ਰਕ੍ਰਮ ਰਖਦੇ ਸਨ, ਉਸ ਅਨੁਸਾਰ ਹੈ ਅਰ ਉੱਚਾਰਣ ਭੀ ਜੇਹੇ ਲੋਕਾਂ ਦੇ ਮੂੰਹ ਚੜ੍ਹੇ ਸਨ, ਤੇਹੇ ਹੀ ਹਨ, ਯਥਾ- ਅ ਉ ਓ ਅੰ ਆਂ ਦੀ ਥਾਂ, "ਆਯੋਅੰਙੈ" ਹੈ.
nan
ਦੇਖੋ, ਬਾਵਨ ਅੱਖਰ. "ਬਾਵਨ ਅੱਛਰ ਲੋਕ ਤ੍ਰੈ." (ਗਉ ਬਾਵਨ ਕਬੀਰ)
ਦੇਖੋ, ਬਵੰਜਾ ਕਵਿ.
ਵਾਮਨ ਅਵਤਾਰ ਆਦਿ ਕਰੋੜਾਂ. "ਬਾਵਨ ਕੋਟਿ ਜਾਕੈ ਰੋਮਾਵਲੀ." (ਭੈਰ ਅਃ ਕਬੀਰ) ੨. ਬਵੰਜਾ ਕ੍ਰੋੜ.
ਪਠਾਣਾਂ ਦੇ ੫੨ ਖ਼ਯਲ (ਖ਼ਾਨਦਾਨ). ਦੇਖੋ, ਖੇਲ. "ਬਾਵਨ ਖੇਲ ਪਨਾਨ ਤਹਿਂ ਸਭੈ ਪਰੇ ਅਰਰਾਇ." (ਚਰਿਤ੍ਰ ੨੯੭)
ਵਾਮਨ (ਮਨੋਹਰ) ਚੰਦਨ, ਚਿੱਟਾ ਚੰਦਨ, ਜੋ ਸੁਗੰਧ ਵਾਲਾ ਹੁੰਦਾ ਹੈ. ਇਸ ਦਾ ਮੂਲ 'ਵਾਮ' ਹੈ. ਸੰਪ੍ਰਦਾਈ ਗ੍ਯਾਨੀ ਅਰਥ ਕਰਦੇ ਹਨ ਕਿ ਬਵੰਜਾ ਉਂਗਲੀਆਂ ਦਾ ਉੱਚਾ ਇਸ ਚੰਦਨ ਦਾ ਬੂਟਾ ਹੁੰਦਾ ਹੈ, ਕਈ ਆਖਦੇ ਹਨ ਬਿਰਛ ਦਾ ਕੱਦ ਬਾਂਉਨਾ ਹੁੰਦਾ ਹੈ, ਪਰ ਇਹ ਸਹੀ ਨਹੀਂ.
ਬਵੰਜਾ ਵਰ੍ਣ (ਅਕ੍ਸ਼੍ਰਾਂ) ਦੀ ਰਚਨਾ. ਬਾਵਨ ਅੱਖਰੀ. "ਸੋ ਇਹ ਬਾਵਨਬਰਨੀ ਬਨੀ." (ਗੁਪ੍ਰਸੂ)
ਦੇਖੋ, ਬਵੰਜਾ ਬੀਰ.
ਬਵੰਜਾ (੫੨) ਪਿੰਡਾਂ ਦੀ ਆਬਾਦੀ। ੨. ਸਰਹਿੰਦ ਦਾ ਪਰਗਨਾ, ਜੋ ਕਿਸੇ ਸਮੇਂ ੫੨ ਪਿੰਡਾਂ ਦਾ ਸੀ। ੩. ਬਵੰਜਾ ਅਮੀਰਾਂ ਦੀ ਬਸ੍ਤੀ। ੩. ਵਾਮਨ ਅਵਤਾਰ ਦੀ ਮੂਰਿਤ (ਦੇਹ). "ਤੁਹੀ ਬਾਨੀ ਹ਼ੈ ਤਿਨੋ ਲੋਕ ਮਾਪੇ." (ਕ੍ਰਿਸਨਾਵ)