Meanings of Punjabi words starting from ਮ

ਅ਼. [معرفت] ਮਅ਼ਰਿਫ਼ਤ. ਸੰਗ੍ਯਾ- ਉਰਫ਼ (ਗ੍ਯਾਨ) ਦਾ ਭਾਵ. ਆਤਮਗ੍ਯਾਨ. "ਮਾਰਫਤਿ ਮਨੁ ਮਾਰਹੁ ਅਬਦਾਲਾ." (ਮਾਰੂ ਸੋਲਹੇ ਮਃ ੫)


ਵਿ- ਆਤਮਗ੍ਯਾਨੀ. ਦੇਖੋ, ਮਾਰਫਤ.


ਦੇਖੋ, ਮਾਰਾਬਕਾਰਾ. "ਮਾਰਬਕਾਰਾ ਸੁਭਟਨ ਕਰ੍ਯੋ." (ਗੁਪ੍ਰਸੂ)


ਦੇਖੋ, ਮਾਰਵਾੜੀ। ੨. ਪੰਜਾਬ ਵਿੱਚ ਸਿਕਲੀਗਰ ਪਹਿਲਾਂ ਮਾਰਵਾੜ ਤੋਂ ਆਏ, ਇਸ ਤੋਂ ਮਾਰਵੜੀਆ ਸੰਗ੍ਯਾ ਹੋਈ.