Meanings of Punjabi words starting from ਰ

ਫ਼ਾ. [روزمّرہ] ਕ੍ਰਿ. ਵਿ- ਪ੍ਰਤਿ ਦਿਨ. ਨਿੱਤ.


ਫ਼ਾ. [روزہ] ਰੋਜ਼ਹ. ਅ਼. [صوم] ਸੌਮ. ਵ੍ਰਤ. ਇਸਲਾਮ ਵਿੱਚ ਵ੍ਰਤ ਪਾਪ ਨਾਸ਼ਕ ਕਰਮ ਹੈ, ਅਰ ਇਤਨੇ ਵ੍ਰਤ ਰੱਖਣੇ ਵਿਧਾਨ ਹਨ-#(ੳ) ਰਮਜਾਨ ਦਾ ਸਾਰਾ ਮਹੀਨਾ. ਦੇਖੋ, ਰਮਜਾਨ ੨.#(ਅ) ਮੁਹ਼ੱਰਮ ਦਾ ਦਸਵਾਂ ਦਿਨ, ਜਿਸ ਦਾ ਨਾਮ "ਆ਼ਸ਼ੂਰਾ" [عاشوُرا] ਹੈ. ਮਿਸ਼ਕ਼ਾਤ ਵਿੱਚ ਲਿਖਿਆ ਹੈ ਕਿ ਇਸ ਦਿਨ ਦਾ ਵ੍ਰਤ ਆਉਣ ਵਾਲੇ ਵਰ੍ਹੇ ਦੇ ਸਭ ਪਾਪ ਦੂਰ ਕਰਦਾ ਹੈ.#(ੲ) ਈ਼ਦੁਲਿਫ਼ਤ਼ਰ ਪਿੱਛੋਂ ਛੀ ਦਿਨ ਵ੍ਰਤ ਕਰਨਾ ਪੁੰਨ ਕਰਮ ਹੈ.#(ਸ) ਸੋਮ ਅਤੇ ਵੀਰਵਾਰ ਹਰੇਕ ਹਫ਼ਤੇ ਦੇ.#(ਹ) ਸ਼ਅ਼ਬਾਨ ਦਾ ਸਾਰਾ ਮਹੀਨਾ. ਮਿਸ਼ਕ਼ਾਤ ਵਿੱਚ ਲਿਖਿਆ ਹੈ ਕਿ ਕਦੇ ਸਾਰਾ ਮਹੀਨਾ, ਕਦੇ ਇਸ ਮਹੀਨੇ ਦਾ ਕੁਝ ਹਿੱਸਾ, ਹ਼ਜਰਤ ਮੁਹ਼ੰਮਦ ਵ੍ਰਤ ਰਖਦੇ ਸਨ.#(ਕ) ੧੩, ੧੪. ਅਤੇ ੧੫. ਵੀਂ ਤਾਰੀਖ ਹਰੇਕ ਮਹੀਨੇ ਦੀ. ਇਨ੍ਹਾਂ ਦਾ ਨਾਮ "ਅੱਯਾਮੁਲਬੀਜ" [آیاماُلبیض] ਅਰਥਾਤ ਰੋਸ਼ਨ ਦਿਨ ਹੈ.#(ਖ) ਇੱਕ ਦਿਨ ਖਾਣਾ ਦੂਜੇ ਦਿਨ ਵ੍ਰਤ ਰੱਖਣਾ, ਇਹ ਨਿੱਤ ਵ੍ਰਤ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ "ਦਾਊਦ" ਇਹ ਵ੍ਰਤ ਰਖਦਾ ਹੁੰਦਾ ਸੀ. ਵ੍ਰਤ ਸਮੇਂ ਝਗੜਨਾ, ਲੜਨਾ, ਨਿੰਦਾ ਆਦਿਕ ਨਿੰਦਿਤ ਕਰਮ ਵਰਜਿਤ ਹਨ.#"ਰੋਜਾ ਬਾਂਗ ਨਿਵਾਜ ਕਤੇਬ." (ਵਾਰ ਮਾਰੂ ੨. ਮਃ ੫)


ਡਿੰਗ. ਮੁਸਲਮਾਨ, ਜੋ ਰੋਜ਼ਾ ਵ੍ਰਤ ਰਖਦਾ ਹੈ.


ਕ੍ਰਿ. ਵਿ- ਨਿੱਤ ਹੀ. ਪ੍ਰਤਿਦਿਨ. ਸਦਾ. "ਨ ਭੀਜੈ ਸੋਗੀ ਕੀਤੈ ਰੋਜਿ." (ਮਃ ੧. ਵਾਰ ਸਾਰ) ੨. ਦੇਖੋ, ਰੋਜੀ.


ਫ਼ਾ. [روزی] ਰੋਜ਼ੀ. ਸੰਗ੍ਯਾ- ਨਿੱਤ ਦਾ ਭੋਜਨ. "ਰੋਖ ਰੂਹਾਨ ਕੀ ਰੋਜੀ ਨ ਟਾਰੈ." (ਅਕਾਲ)