Meanings of Punjabi words starting from ਚ

ਸੰ. ਸੰਗ੍ਯਾ- ਚੋਲਾ. ਪੈਰਾਹਨ। ੨. ਭਾਵ- ਦੇਹ. ਸ਼ਰੀਰ. "ਇਹੀ ਅੰਤ ਕੋ ਚੋਲ." (ਗੁਪ੍ਰਸੂ) ੩. ਕਵਚ. ਬਕਤਰ। ੪. ਕਾਰੋਮੰਡਲ ਸਾਹਿਲ ਦੇ ਕਿਨਾਰੇ ਕ੍ਰਿਸਨਾ ਨਦੀ ਅਤੇ ਕਾਵੇਰੀ ਨਦੀ ਦੇ ਵਿਚਕਾਰ ਦਾ ਦੇਸ਼, ਜਿਸ ਦੀ ਰਾਜਧਾਨੀ ਕਾਂਚੀ ਸੀ।¹ ੫. ਚੋਲ ਦੇਸ਼ ਦਾ ਵਸਨੀਕ.


ਦੇਖੋ, ਚੋਲ ੧. ਅਤੇ ੨. "ਗੁਣਨਿਧਾਨੁ ਪ੍ਰਗਟਿਓ ਇਹ ਚੋਲੈ." (ਕਾਨ ਮਃ ੫)


ਲਾਲ ਚੋਲਨਾ ਤੈ ਤਨਿ ਸੋਹਿਆ. (ਆਸਾ ਮਃ ੫) ਭਇਆ ਪੁਰਾਣਾ ਚੋਲਾ. (ਸ੍ਰੀ ਮਃ ੧) ਮੇਰੈ ਕੰਤੁ ਨ ਭਾਵੈ ਚੋਲੜਾ. (ਤਿਲੰ ਮਃ ੧) ਪਾਖੰਡ ਦਾ ਲਿਬਾਸ ਨਹੀਂ ਭਾਉਂਦਾ.


ਸਾਹਿਬ (ਸ੍ਵਾਮੀ ਸਤਿਗੁਰੂ) ਦਾ ਪਹਿਰਿਆ ਹੋਇਆ ਚੋਲਾ. ਉਹ ਜਾਮਾ, ਜਿਸ ਨੂੰ ਗੁਰੂ ਸਾਹਿਬ ਦੇ ਸ਼ਰੀਰ ਸਪਰਸ਼ ਕਰਨ ਦਾ ਮਾਨ ਪ੍ਰਾਪਤ ਹੋਇਆ ਹੈ.#ਪ੍ਰਸਿੱਧ ਚੋਲੇ ਇਹ ਹਨ-#(ੳ) ਸ਼੍ਰੀ ਗੁਰੂ ਨਾਨਕਦੇਵ ਦਾ ਡੇਰਾ (ਦੇਹਰਾ) ਬਾਬਾ ਨਾਨਕ ਵਿੱਚ ਬੇਦੀ ਕਾਬੁਲੀਮੱਲ ਜੀ ਦੇ ਘਰ ਚੋਲਾ, ਜਿਸ ਪੁਰ. ਕੁਰਾਨ ਦੀਆਂ ਆਯਤਾਂ ਅਤੇ ਖ਼ੁਦਾ ਦੀ ਮਹਿਮਾ ਕਸ਼ੀਦੇ ਨਾਲ ਕੱਢੀ ਹੋਈ ਹੈ. ਸਿੱਖ ਇਤਿਹਾਸ ਵਿੱਚ ਇਸ ਚੋਲੇ ਦਾ ਬਗਦਾਦ ਦੇ ਹ਼ਾਕਿਮ¹ ਵੱਲੋਂ ਅਰਪੇਜਾਣਾ ਲਿਖਿਆ ਹੈ. ਮਹੰਤ ਭਗਵਾਨ ਸਿੰਘ ਜੋ ਚੋਲੇਸਾਹਿਬ ਦਾ ਪੁਜਾਰੀ ਹੈ ਬਿਆਨ ਕਰਦਾ ਹੈ ਕਿ ਚੋਲਾ ਅ਼ਰਬ ਵਿੱਚ ਗੁਰੂ ਨਾਨਕਦੇਵ ਨੂੰ ਪ੍ਰਾਪਤ ਹੋਇਆ ਅਤੇ ਗੁਰੂ ਸਾਹਿਬ ਨੇ ਉਸ ਥਾਂ ਇੱਕ ਪ੍ਰੇਮੀ ਨੂੰ ਦਿੱਤਾ. ਸੁਪਨੇ ਵਿੱਚ ਇਸ਼ਾਰਾ ਹੋਣ ਤੋਂ ਬੇਦੀ ਕਾਬੁਲੀਮੱਲ ਜੀ ਖ਼ੁਦ ਅ਼ਰਬ ਜਾ ਕੇ ਚੋਲਾ ਲਿਆਏ.#ਵਾਸਤਵ ਵਿੱਚ ਅ਼ਰਬ, ਫ਼ਾਰਸ ਅਥਵਾ ਮਿਸਰ ਦੇ ਕਿਸੇ ਪ੍ਰੇਮੀ ਨੇ ਇਹ ਚੋਲਾ ਸਤਿਗੁਰੂ ਦੀ ਭੇਟਾ ਕੀਤਾ ਹੈ ਅਤੇ ਸੰਸਕ੍ਰਿਤ, ਅਰਬੀ ਆਦਿ ਸਾਰੀ ਬੋਲੀਆਂ ਨੂੰ ਸਮਾਨ ਜਾਣਨ ਵਾਲੇ ਸਾਰਗ੍ਰਾਹੀ ਜਗਤਗੁਰੂ ਨੇ ਸਾਦਿਕ ਦੀ ਭਾਵਨਾ ਅਨੁਸਾਰ ਚੋਲਾ ਅੰਗੀਕਾਰ ਕੀਤਾ ਹੈ. ਇਸ ਚੋਲੇ ਦਾ ਦਰਸ਼ਨ ੨੧- ੨੨- ੨੩ ਫੱਗੁਣ ਆ਼ਮ ਸੰਗਤਿ ਨੂੰ ਕਰਾਇਆ ਜਾਂਦਾ ਹੈ.#(ਅ) ਅਮ੍ਰਿਤਸਰ ਜੀ ਵਿੱਚ ਠਾਕੁਰਦ੍ਵਾਰੇ ਦੀ ਗਲੀ ਅੰਦਰ ਬ੍ਰਾਹਮਣਾਂ ਦੇ ਘਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਲਾ. ਦੇਖੋ, ਅਮ੍ਰਿਤਸਰ ਅੰਗ ੧੯.#(ੲ) ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਚੋਲਾ, ਜੋ ਰਿਆਸਤ ਨਾਭੇ ਦੇ ਰਾਜਭਵਨ ਦੇ ਗੁਰਦ੍ਵਾਰੇ 'ਸਿਰੇਪਾਉ ਸਾਹਿਬ' ਵਿੱਚ ਹੈ. ਇਹ ਕਲਗੀਧਰ ਨੇ ਬਾਬਾ ਤਿਲੋਕ ਸਿੰਘ ਅਤੇ ਰਾਮ ਸਿੰਘ ਜੀ ਨੂੰ ਹੁਕਮਨਾਮੇ ਦੇ ਨਾਲ ਬਖ਼ਸ਼ਿਆ ਹੈ. ਦੇਖੋ, ਨਾਭਾ ਅਤੇ ਤਿਲੋਕ ਸਿੰਘ.