ਮਰੁ ਭੂਮਿ. ਉਹ ਜ਼ਮੀਨ, ਜੋ ਸਿੰਜੀ ਨਾ ਜਾਵੇ। ੨. ਜੋਧਪੁਰ ਰਿਆਸਤ ਦਾ ਇਲਾਕਾ ਜੋ ਰਾਜਪੂਤਾਨੇ ਵਿੱਚ ਹੈ. ਥਲੀ ਦੇਸ਼.
ਮਾਰਵਾੜ ਵਿੱਚ. ਮਰੁ ਦੇਸ਼ ਵਿੱਚ "ਮਾਰਵਾੜਿ ਜੈਸੇ ਨੀਰੁ ਬਾਲਹਾ." (ਧਨਾ ਨਾਮਦੇਵ)
ਮਾਰਵਾੜ ਦਾ ਵਸਨੀਕ। ੨. ਸਿਕਲੀਗਰ. ਦੇਖੋ, ਮਾਰਵੜੀਆ ੨.
ਦੇਖੋ, ਮਹਾਰਾਸ੍ਟ੍ਰ.
ਖ਼ਾ. ਮਾਰੋ! ਮਾਰੋ! ਐਸਾ ਬੁੱਕਾਰ (ਸਿੰਘਨਾਦ) ਸ਼ਤ੍ਰ ਨੂੰ ਧਮਕਾਉਣ ਲਈ ਕੀਤੀ ਗਰਜ. ਖ਼ਾਲਸੇ ਵਿੱਚ ਮਾਰਾਬਕਾਰਾ ਸ਼ਬਦ ਇਉਂ ਪਵ੍ਰਿੱਤ ਹੋਇਆ ਹੈ- ਤਰੁਣਦਲ ਦੇ ਸਿੰਘ ਜਦ ਸੁੱਖੇ ਦੀ ਦੇਗ ਤਿਆਰ ਕਰਕੇ ਛਕਣ ਲਈ ਜਮਾਂ ਹੁੰਦੇ, ਤਦ "ਮਾਰਾ ਬਕਾਰਸ੍ਤ ਦਰ ਵਕਤੇ ਜੰਗ"- ਗੱਜਕੇ ਪੜ੍ਹਕੇ ਅਤੇ ਨੁਗਦੇ ਮਾਰਦੇ, ਇਸ ਤੋਂ ਸਿੰਘਨਾਦ ਦਾ ਨਾਉ "ਮਾਰਾਬਕਾਰਾ" ਹੋ ਗਿਆ ਹੈ.
ਮਾਰ (ਕਾਮ) ਦਾ ਅੰਕੁਸ਼, ਲਿੰਗ. ਦੇਖੋ, ਮਦਨਾਂਕਸ। ੨. ਡਿੰਗ. ਨਹੁਁ. ਨਾਖੂਨ. ਕਾਮੀ ਲੋਕ ਰਤਿ ਸਮੇਂ ਜਿਨ੍ਹਾਂ ਨਾਲ ਨਖਛਤ (ਕ੍ਸ਼੍ਤ) ਕਰਦੇ ਹਨ.
ਮਾਰਕੇ. "ਹਉਮੈ ਵਿਚਹੁ ਮਾਰਿ." (ਸ੍ਰੀ ਮਃ ੩) "ਦੁਸਮਨ ਦੂਤ ਸਭਿ ਮਾਰਿ ਕਢੀਏ." (ਮਃ ੪. ਵਾਰ ਬਿਲਾ) ੨. ਸੰਗ੍ਯਾ- ਮਾਰਣ ਵਾਲੀ, ਮ੍ਰਿਤ੍ਯੁ. ਮੌਤ "ਸਬਦ ਮਰੈ ਤਾਂ ਮਾਰਿ ਮਰੁ." (ਮਾਰੂ ਅਃ ਮਃ ੧)
ਵਿ- ਮਾਰਨ ਵਾਲੀ। ੨. ਸੰਗ੍ਯਾ- ਕਾਲੀ ਦੇਵੀ। ੩. ਮੌਤ. ਮ੍ਰਿਤ੍ਯੁ.
ਦੇਖੋ, ਮਾੜੀ। ੨. ਵਿ- ਮਾਰਣ ਵਾਲਾ। ੩. ਫ਼ਾ. [ماری] ਵਿ- ਮਾਰਿਆ ਹੋਇਆ. ਕ਼ਤਲ ਕੀਤਾ। ੪. ਕੁਚਲਿਆ ਹੋਇਆ. ਮਰਦਿਤ.
ਤਾਰਕਾ ਰਾਖਸੀ ਦਾ ਪੁਤ੍ਰ, ਜੋ ਰਾਵਣ ਦਾ ਫੌਜੀ ਸਰਦਾਰ ਸੀ. ਇਹ ਸੀਤਾ ਦੇ ਚੁਰਾਉਣ ਸਮੇਂ ਸੋਨੇ ਦਾ ਮ੍ਰਿਗ ਬਣਿਆ ਸੀ. ਦੇਖੋ, ਮਰੀਚ.