Meanings of Punjabi words starting from ਰ

ਫ਼ਾ. [روزیدِہ] ਵਿ- ਰਿਜ਼ਕ਼ ਦੇਣ ਵਾਲਾ. ਨਿੱਤ ਦੀ ਖ਼ੁਰਾਕ ਦੇਣ ਵਾਲਾ।


ਫ਼ਾ. [روزینہ] ਸੰਗ੍ਯਾ- ਰੋਜ਼ ਦਾ ਖ਼ਰਚ। ੨. ਰੋਜ਼ ਦੀ ਨੌਕਰੀ। ੩. ਰੋਜ਼ ਦਾ ਗੁਜ਼ਾਰਾ.


ਦੇਖੋ, ਰੋਜ ੪.


ਫ਼ਾ. [روزِاذل] ਉਹ ਸਮਾਂ, ਜਿਸ ਦਾ ਆਦਿ ਨਹੀਂ। ੨. ਫ਼ਾ. [روزِاجل] ਰੋਜ਼ੇ ਅਜਲ ਮੌਤ ਦਾ ਦਿਨ.


ਸੰਗ੍ਯਾ- ਗਵਯ. ਨੀਲਗਾਯ. "ਰੋਝ ਰੀਛ ਬਹੁ ਭਾਂਤ ਬਿਦਾਰੇ." (ਵਿਚਿਤ੍ਰ)


ਸੰਗ੍ਯਾ- ਮੋਟੀ ਰੋਟੀ. ਮੰਨੀ. ਦੇਖੋ, ਰੋਟਿਕਾ.


ਦੇਖੋ, ਚੂਰਮਾ ੨.