ਦੇਖੋ, ਸਰੇਵਨ.
ਦੇਖੋ, ਸਰੇਵਰਾ.
ਫ਼ਾ. [سریش] ਸਰੇਸ਼. ਸੰਗ੍ਯਾ- ਹੱਡਾਂ ਦੇ ਜੋੜ ਅਤੇ ਚੰਮ ਵਿੱਚੋਂ ਕੱਢਿਆ ਹੋਇਆ ਲੇਸਦਾਰ ਪਦਾਰਥ ਜੋ ਲੱਕੜ ਆਦਿ ਦੇ ਜੋੜ ਲਾਉਣ ਲਈ ਵਰਤੀਦਾ ਹੈ। ੨. ਗੋਦ ਆਦਿ ਤੋਂ ਤਿਆਰ ਕੀਤੀ ਹੋਈ ਚੀਜਾਂ ਨੂੰ ਜੋੜਨ ਵਾਲੀ ਲੇਸ.
nan
ਸੰ. ਸ਼੍ਰੇਸ੍ਠ. ਵਿ- ਉੱਤਮ ਪ੍ਰਸ਼ੰਸਾ ਯੋਗ. "ਹਰਿ ਅੰਮ੍ਰਿਤਕਥਾ ਸਰੇਸਟ ਉਤਮ." (ਵਾਰ ਸ੍ਰੀ ਮਃ ੪) "ਭਗਤਿ ਸਰੇਸਟ ਪੂਰੀ." (ਸਾਰ ਮਃ ੫) ੨. ਦੇਖੋ, ਸ਼੍ਰੇਸਟ। ਸੰ. ਸਰੇਸ੍ਟ. ਅੰਬ.
ਦੇਖੋ, ਸ੍ਰੇਸਟ.
ਦੇਖੋ, ਸ਼ਿਸ੍ਟਾਚਾਰ। ੨. ਸ਼੍ਰੇਸ੍ਠ (ਭਲੇ) ਲੋਕਾਂ ਦਾ ਆਚਾਰ. ਸੱਜਨਾਂ ਦਾ ਵਰਤਾਉ.
ਵਿ- ਸਦ੍ਰਿਸ਼ਤਾ ਵਾਲਾ ਤੁੱਲਤਾ ਰੱਖਣ ਵਾਲਾ.
ਸ੍ਵਰ ਉੱਚਾਰਣ ਦੀ ਕ੍ਰਿਯਾ. ਉੱਚੇ ਸ੍ਵਰ ਨਾਲ ਬੋਲਣਾ. "ਗੁੰਗ ਨਾ ਸਰੇਖਈ." (ਭਾਗੁ) ੨. ਵਿ- ਹ੍ਰੇਸ਼ਾ (ਹਿਣਕਾਰ) ਸਹਿਤ.
nan