Meanings of Punjabi words starting from ਗ

ਸੰਗ੍ਯਾ- ਗਜ- ਅਰਿ. ਹਾਥੀ ਦਾ ਵੈਰੀ, ਸ਼ੇਰ. ਸਿੰਘ। ੨. ਸ਼ਾਲ ਬਿਰਛ ਦੀ ਇੱਕ ਜਾਤਿ.


ਗਰਜਿਆ. ਗਰਜਨ ਕੀਤਾ. "ਗੁਰਸਬਦੀ ਗੋਬਿੰਦ ਗਜਿਆ." (ਵਾਰ ਕਾਨ ਮਃ ੪) ਗੋਬਿੰਦ ਦਾ ਜੈਕਾਰ ਗਜਾਇਆ.


ਦੇਖੋ, ਗਜੇਂਦ੍ਰ. "ਕਰੈ ਗਜਿੰਦ ਸੁੰਡ ਕੀ ਚੋਟ." (ਭੈਰ ਨਾਮਦੇਵ)


ਵਿ- ਗਰਜਨ ਕਰਿੰਦਾ। ੨. ਫ਼ਾ. ਗੁਜ਼ੀਨੰਦਾ. ਚੁਣਨਵਾਲਾ. ਇੰਤਖ਼ਾਬਕੁਨਿੰਦਾ. "ਜੋਤ ਜੇਬ ਕੋ ਗਜਿੰਦਾ ਜਾਨ." (ਗ੍ਯਾਨ)


ਸੰ. ਸੰਗ੍ਯਾ- ਗਜ ਦੀ ਮਦੀਨ. ਹਥਣੀ। ੨. ਗਜਸੈਨਾ. (ਸਨਾਮਾ) ਦੇਖੋ, ਹਈ। ੩. ਵਿ- ਹਾਥੀ ਵਾਲਾ। ੩. ਗਜ਼ਾਂ ਨਾਲ. ਗਜ਼ੋਂ ਸੇ. "ਗਜੀ ਨ ਮਿਨੀਐ ਤੋਲਿ ਨ ਤੁਲੀਐ." (ਗਉ ਕਬੀਰ)


ਦੇਖੋ, ਗਜ.


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ. ਇਸ ਨੇ ਅਮ੍ਰਿਤਸਰ ਜੀ ਦੇ ਜੰਗ ਵਿੱਚ ਵਡੀ ਵੀਰਤਾ ਦਿਖਾਈ. "ਛੱਜੂ ਗੱਜੂ ਮੁਹਰੂ ਰੰਧਾਵਾ ਤੇ ਸੁਜਾਨਾ ਸੂਰ." (ਗੁਪ੍ਰਸੂ)


ਸੰ. गजेन्द्र ਵਿ- ਗਜ- ਇੰਦ੍ਰ. ਹਾਥੀਆਂ ਦਾ ਸਰਦਾਰ. ਸ਼ਿਰੋਮਣਿ ਹਾਥੀ। ੨. ਸੰਗ੍ਯਾ- ਐਰਾਵਤ. ਸ੍ਵਰਗ ਦਾ ਹਾਥੀ। ੩. ਇੱਕ ਗੰਧਰਵ, ਜੋ ਦੇਵਲ ਰਿਖੀ ਦੇ ਸ਼੍ਰਾਪ ਨਾਲ ਹਾਥੀ ਬਣ ਗਿਆ ਅਤੇ ਵਰੁਣ ਦੇਵਤਾ ਦੇ ਤਲਾਉ ਵਿੱਚ ਤੇਂਦੂਏ ਨੇ ਗ੍ਰਸਲੀਤਾ ਸੀ. ਜਦ ਨਿਰਬਲ ਹੋਕੇ ਡੁੱਬਣ ਲੱਗਾ, ਤਦ ਕਮਲ ਸੁੰਡ ਵਿੱਚ ਲੈ ਕੇ ਈਸ਼੍ਵਰ ਨੂੰ ਅਰਪਦੇ ਹੋਏ ਨੇ ਸਹਾਇਤਾ ਲਈ ਪੁਕਾਰ ਕੀਤੀ, ਜਿਸ ਤੇ ਭਗਵਾਨ ਨੇ ਤੇਂਦੂਏ ਦੇ ਬੰਧਨਾ ਤੋਂ ਗਜਰਾਜ ਨੂੰ ਮੁਕ੍ਤ ਕੀਤਾ. ਇਹ ਕਥਾ ਭਾਗਵਤ ਦੇ ਅੱਠਵੇਂ ਸਕੰਧ ਦੇ ਦੂਜੇ ਅਧ੍ਯਾਯ ਵਿੱਚ ਵਿਸਤਾਰ ਨਾਲ ਲਿਖੀ ਹੈ.#ਇੰਦ੍ਰਦ੍ਯੁਮਨ ਰਾਜਾ ਦਾ ਅਗਸਤ੍ਯ ਮੁਨਿ ਦੇ ਸ਼੍ਰਾਪ ਨਾਲ ਭੀ ਗਜੇਂਦ੍ਰ ਹੋਣਾ ਲਿਖਿਆ ਹੈ. ਦੇਖੋ, ਹਾਹਾ ਹੂਹੂ. ਦੇਖੋ, ਗਜਇੰਦ੍ਰ.


ਫ਼ਾ. [گزند] ਸੰਗ੍ਯਾ- ਦੁੱਖ. ਤਕਲੀਫ਼। ੨. ਸਦਮਾ. ਚੋਟ. ਸੱਟ.


ਦੇਖੋ, ਗਜਿੰਦਾ। ੨. ਵਿ- ਗਰਜਨ ਕਰਾਉਣ ਵਾਲਾ. "ਗਜ ਗਾਜੀ ਕੋ ਗਜੰਦਾ." (ਗ੍ਯਾਨ)


ਸੰਗ੍ਯਾ- ਗਜ. ਹਾਥੀ। ੨. ਗੰਜ. ਖ਼ਜ਼ਾਨਾ। ੩. ਵਿ- ਦਿਲੇਰ. ਹੌਸਲੇਵਾਲਾ. "ਗੱਝ ਆਨ ਜੁੱਟਹੈਂ." (ਪਾਰਸਾਵ)