Meanings of Punjabi words starting from ਧ

ਦੇਖੋ. ਧੜਕਾ.


ਸੰ. ਧਰ੍ਸਣ. ਸੰਗ੍ਯਾ- ਧਮਕਾਉਣ ਦੀ ਕ੍ਰਿਯਾ. ਧਮਕੀ. ਘੁਰਕੀ। ੨. ਅਨਾਦਰ। ੩. ਸ਼ਿਵ। ੪. ਦਿਲ ਦੇ ਧੜਕਨ ਦਾ ਭਾਵ. "ਕਰਕੀ ਤੜਿਤ ਨਰਨ ਧ੍ਰਿਤਿ ਧਰਖੀ." (ਨਾਪ੍ਰ)


ਸੰਗ੍ਯਾ- ਧਰਾਚਕ੍ਰ. ਭੂਗੋਲ. "ਸਾਚੇ ਸਾਹਿਬ ਸਿਰਜਣਹਾਰੇ। ਜਿਨਿ ਧਰਚਕ੍ਰ ਧਰੇ ਵੀਚਾਰੇ." (ਮਾਰੂ ਸੋਲਹੇ ਮਃ ੧) ੨. ਪ੍ਰਿਥਿਵੀ ਦਾ ਹਿਸਾ. ਦ੍ਵੀਪ। ੩. ਦੇਖੋ, ਚਕ੍ਰਧਰ.


ਵਿ- ਧਰਾਚਾਰੀ. ਪ੍ਰਿਥਿਵੀ ਪੁਰ ਫਿਰਨ ਵਾਲਾ. ਜੰਗਮ. ਵਿਹੰਗਮ. ਜੋ ਇਕ ਥਾਂ ਟਿਕਕੇ ਨਹੀਂ ਰਹਿਂਦਾ. "ਧਰਤ ਧਰਤ ਧਰਚਰੀ." (ਕਾਨ ਮਃ ੫)


ਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਇਆ, ਬਿਰਛ। ੨. ਤ੍ਰਿਣ. ਘਾਹ. "ਹੈ ਗੈ ਪਸੂ ਜਿਤਕ ਤਿਹ ਥਾਨੈ। ਧਰਜ ਬਿਨਾ ਜਬ ਦੁਖਿਤ ਪਛਾਨੈ." (ਗੁਵਿ ੧੦)


ਸੰਗ੍ਯਾ- ਧਰਾ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਰਾਜਾ ਸਿੰਘ, "ਦਯਾ ਧਰਜ ਚਰ ਰਾਇ." (ਗੁਵਿ ੧੦) ਬਾਈ ਦਯਾਸਿੰਘ.


(ਸਨਾਮਾ) ਸੰਗ੍ਯਾ- ਬੰਦੂਕ, ਜੋ ਸ਼ੇਰ ਦੇ ਮਾਰਨ ਵਾਲੀ ਹੈ. ਦੇਖੋ, ਧਰਮਚਰ ਰਾਇ.


ਸੰਗ੍ਯਾ- ਰਿਹਮ. ਬੱਚੇਦਾਨ। ੨. ਨਾਭਿਚਕ੍ਰ ਦੀ ਨਾੜੀ। ੩. ਸੰ. ਧਾਰਨ ਕਰਨ ਦੀ ਕ੍ਰਿਯਾ. ਗਰਿਫ਼ਤ। ੪. ਇੱਕ ਤੋਲ, ਜੋ ੨੪ ਰੱਤੀ ਭਰ ਹੈ। ੫. ਪੁਲ। ੬. ਸੂਰਯ। ੭. ਸੰਸਾਰ. ਜਗਤ. "ਤੂੰ ਕਰਤਾ ਸਗਲ ਧਰਣ." (ਵਾਰ ਮਾਰੂ ੨. ਮਃ ੫) ੮. ਦੇਖੋ, ਧਰਣਿ.


ਕ੍ਰਿ- ਧਾਰਨ ਕਰਨਾ। ੨. ਰੱਖਣਾ. ਟਿਕਾਉਣਾ। ੩. ਸੰਗ੍ਯਾ- ਅੰਨ ਜਲ ਛੱਡਕੇ ਹਠ ਨਾਲ ਕਿਸੇ ਦੇ ਦਰਵਾਜ਼ੇ ਪੁਰ ਬੈਠਣਾ ਅਤੇ ਆਪਣੀ ਇੱਛਾ ਪੂਰੀ ਹੋਏ ਬਿਨਾ ਥਾਉਂ ਤੋਂ ਨਾ ਉਠਣਾ. ਵਾਲਮੀਕ ਅਯੋਧਯਾ ਕਾਂਡ ਦੇ ੧੧੧ ਵੇਂ ਅਧ੍ਯਾਯ ਵਿਚ ਲਿਖਿਆ ਹੈ ਕਿ ਧਰਣਾ ਮਾਰਨ ਦਾ ਅਧਿਕਾਰ ਕੇਵਲ ਬ੍ਰਾਹਮਣ ਨੂੰ ਹੈ। ੪. ਸੰ. ਧਰਣਿ. ਪ੍ਰਿਥਿਵੀ. "ਕਲਾ ਉਪਾਇ ਧਰੀ ਸਭ ਧਰਣਾ." (ਮਾਰੂ ਸੋਲਹੇ ਮਃ ੫)