Meanings of Punjabi words starting from ਭ

ਸੰਗ੍ਯਾ- ਭਟ (ਯੋਧਿਆਂ) ਵਾਲੀ ਸੈਨਾ. ਫੌਜ. (ਸਨਾਮਾ)


ਭੱਟੀਰਾਉ ਦਾ ਵਸਾਇਆ ਨਗਰ, ਜੋ ਹੁਣ ਰਾਜ ਬੀਕਾਨੇਰ ਵਿੱਚ "ਹਨੂਮਾਨਗੜ੍ਹ" ਨਾਮ ਤੋਂ ਪ੍ਰਸਿੱਧ ਹੈ। ੨. ਦੇਖੋ, ਭਟਿੰਡਾ.


ਸੰਗ੍ਯਾ- ਯੋਧਿਆਂ ਦਾ ਟਾਕਰਾ. ਸਿਪਾਹੀਆਂ ਦਾ ਆਪੋ ਵਿੱਚੀਂ ਮੁਕਾਬਲਾ.


ਭਟਿੰਡੇ ਪਾਸ ਵਹਿਣ ਵਾਲੀ ਇੱਕ ਪੁਰਾਣੀ ਨਦੀ, ਜੋ ਹੁਣ ਨਹੀਂ ਹੈ. "ਚਲਤ ਹੁਤੀ ਦ੍ਵੈ ਨਦੀ ਤਬ ਭਟਲੀ ਸੁਭ ਚਿਤ੍ਰਾ." (ਗੁਪ੍ਰਸੂ)


ਸੰਗ੍ਯਾ- ਬੈਂਗਣ. ਬਤਾਊਂ.


भट्टाचार्य. ਵੇਦਤਤ੍ਵ ਜਾਣਨ ਵਾਲਾ ਮਹਾਨ ਪੰਡਿਤ। ੨. ਉਦਯਨਾਚਾਰਯ ਦੀ ਉਪਾਧੀ। ੩. ਕੁਮਾਰਿਲਭੱਟ. ਇਹ ਮੀਮਾਂਸਾ ਸ਼ਾਸਤ੍ਰ ਦਾ ਆਚਾਰਯ ਸੀ. ਕੁਮਾਰਿਲ ਨੇ ਬੌੱਧਮਤ ਦੇ ਪੰਡਿਤਾਂ ਤੋਂ ਵਿਦ੍ਯਾ ਪੜ੍ਹਕੇ ਬੌੱਧਮਤ ਦਾ ਖੰਡਨ ਅਤੇ ਵੇਦਮਤ ਦਾ ਮੰਡਨ ਕੀਤਾ. ਗੁਰੂ ਨਾਲ ਵਿਰੋਧ ਕਰਨ ਦਾ ਪਾਪ ਮੰਨਕੇ ਕੁਮਾਰਿਲਭੱਟ ਫੂਸ ਦੀ ਅੱਗ (ਤੁਸਾਨਲ) ਵਿੱਚ ਜਲਕੇ ਮਰ ਗਿਆ. ਇਹ ਸ਼ੰਕਰਾਚਾਰਯ ਦਾ ਸਮਕਾਲੀਨ ਸੀ। ੪. ਦਸਮਗ੍ਰੰਥ ਦੇ ੪੦੫ਵੇਂ ਚਰਿਤ੍ਰ ਵਿੱਚ ਲਿਖਿਆ ਹੈ ਕਿ ਮਹਾਕਾਲ ਦੇ ਪਸੀਨੇ ਤੋਂ ਭੱਟਾਚਾਰਯ ਉਪਜਿਆ, ਜੋ ਉਸਤਤਿਪਾਠਕਾਂ ਦਾ ਆਚਾਰਯ ਹੈ. "ਮਹਾਕਾਲ ਕੋ ਭਯੋ ਪ੍ਰਸੇਤਾ। ਡਾਰ੍ਯੋ ਭੂਮਿ ਪੌਂਛਕਰ ਤੇਤਾ। ਭੱਟਾਚਾਰਯ ਰੂਪ ਤਬ ਧਰਾ."