Meanings of Punjabi words starting from ਮ

ਸੰਗ੍ਯਾ- ਮਹਿਸ (ਝੋਟੇ) ਜੇਹਾ ਫੇੜ. "ਪਾਏ ਮਹਖਲ ਭਾਰੇ ਦੇਵਾਂ ਦਾਨਵਾਂ!" (ਚੰਡੀ ੩)


ਦੇਖੋ, ਮਹਿਖ ਅਤੇ ਮਹਿਖਾਸੁਰ.


ਸੰ. ਮਹਿਸਾਸੁਰ. ਝੋਟੇ ਦੀ ਸ਼ਕਲ ਦਾ ਇੱਕ ਦੈਤ. ਦੇਖੋ, ਮਹਿਖਾਸੁਰ. "ਸਹਸਥਾਹੁ ਮਧੁ ਕੀਟ ਮਹਖਾਸਾ." (ਗਉ ਅਃ ਮਃ ੧) ਸਹਸ੍ਰਬਾਹੁ, ਮਧੁ, ਕੈਟਭ ਅਤੇ ਮਹਿਖਾਸੁਰ.


ਸੰ. ਮਹਾਰ੍‍ਘ. ਵਿ- ਜਿਸ ਦਾ ਅਰ੍‍ਘ (ਮੁੱਲ) ਮਹਾਨ ਹੈ. ਵਡਮੁੱਲਾ. ਮੁੱਲੀ. "ਮੈ ਤਉ ਮੋਲਿ ਮਹਗੀ ਲਈ." (ਧਨਾ ਰਵਿਦਾਸ) "ਸਿਰ ਵੇਚਿ ਲੀਓ ਮੁਲਿ ਮਹਘਾ." (ਸੂਹੀ ਮਃ ੪) "ਮਹਘੋ ਮੋਲਿ ਭਾਰਿ ਅਫਾਰੁ." (ਆਸਾ ਅਃ ਮਃ ੧)


ਅ਼. [محض] ਮਹ਼ਜ. ਵ੍ਯ- ਸਿਰਫ. ਕੇਵਲ। ੨. ਵਿ- ਖ਼ਾਲਿਸ. ਨਿਰੋਲ.


ਸਿਜਦਾ ਕਰਨ ਦਾ ਥਾਂ. ਦੇਖੋ, ਮਸਜਿਦ ਅਤੇ ਮਹਜਿਦ.