Meanings of Punjabi words starting from ਸ

ਫ਼ਾ. [شہاب] ਸ਼ਹਾਬ. ਵਿ- ਸੰਖੇਪ ਹੈ ਸ਼ਹਆਬ ਦਾ. ਸ਼ਿਰੋਮਣਿ ਰੰਗ। ੨. ਸੁਰਖ਼. "ਰਣੰ ਦੇਖੀਐ ਰੰਗ ਰੂਪੰ ਸਹਾਬੰ." (ਵਿਚਿਤ੍ਰ) ੩. ਅ਼. ਚਮਕੀਲਾ ਤਾਰਾ। ੪. ਨਕ੍ਸ਼੍‍ਤ੍ਰ ਦੇ ਡਿਗਣ ਤੋਂ ਆਕਾਸ਼ ਵਿੱਚ ਹਵਾ ਦੀ ਰਗੜ ਤੋਂ ਉਪਜੀ ਅਗਨਿ ਰੇਖਾ। ੫. ਦੇਖੋ, ਸਿਹਾਬ.


ਅ਼. [صائبہ] ਸਾਇਬਹ. ਵਿ- ਰਾਸ੍ਤੀ ਨਾਲ ਕੰਮ ਕਰਨ ਵਾਲਾ. ਭੁੱਲ ਤੋਂ ਦੂਰ ਰਹਿਣ ਵਾਲਾ. "ਸਤਿਗੁਰੁ ਸੱਚਾ ਪਾਤਸਾਹ ਬੇਪਰਵਾਹ ਅਥਾਹ ਸਹਾਬਾ." (ਭਾਗੁ) ੨. ਸਾਹਿਬੀ ਵਾਲਾ.


ਸੰ. ਵਾ- ਹਮ (ਅਸੀਂ) ਸਹਾਰਦੇ (ਬਰਦਾਸ਼੍ਤ ਕਰਦੇ) ਹਾਂ, ਦੇਖੋ, ਸਹਨ। ੨. ਮੈ ਸਹਿੰਦਾ ਹਾਂ। ੩. ਅ਼. [سہام] ਸਹਮ ਦਾ ਬਹੁ ਵਚਨ। ੪. ਸੰਖੇਪ ਹੈ ਸਹਮੁਲਗ਼ੈਬ ਦਾ, ਜਿਸ ਦਾ ਅਰਥ ਹੈ ਆਸਮਾਨੀ ਤੀਰ. ਅਦ੍ਰਿਸ੍ਟਬਾਣ. ਕਿਸਮਤ. "ਸਿਰਿ ਸਿਰਿ ਲੇਖ ਸਹਾਮੰ." (ਸੋਰ ਅਃ ਮਃ ੧)


ਦੇਖੋ, ਸਹਾਇ, ਸਹਾਇਕ, ਸਹਾਇਤਾ, ਸਹਾਈ.


ਸਹ- ਆਧਾਰ. ਓਟ. ਆਸਰਾ. ਪਨਾਹ. "ਸੰਤਸਹਾਰ ਗੁਰੂ ਰਾਮਦਾਸ." (ਸਵੈਯੇ ਮਃ ੪. ਕੇ) "ਸੰਤਸਹਾਰਤ ਸ੍ਯਾਮ ਕੇ ਪਾਇ." (ਕ੍ਰਿਸਨਾਵ) ੨. ਸੰ. (सम्- हृ) ਵਿਨਾਸ਼. ੩. ਲੈ (ਲਯ). ਲੀਨ। ੪. ਸੰਬੰਧ. ਤਅ਼ੱਲੁਕ. "ਉਲਟੀ ਲੇ ਸਕਤਿ ਸਹਾਰੰ." (ਰਾਮ ਕਬੀਰ) ਸ਼ਕਤਿ (ਮਾਇਆ) ਦੇ ਸੰਬੰਧ ਤੋਂ ਪਰਤਕੇ.


ਕ੍ਰਿ- ਸਹਨ ਕਰਨਾ. ਬਰਦਾਸ਼੍ਤ ਕਰਨਾ. ੨. ਖਿੱਚਣਾ. ਤਣਨਾ। ੩. ਰੋਕਣਾ. ਥੰਮ੍ਹਣਾ.