Meanings of Punjabi words starting from ਚ

ਛੋਟਾ ਚੋਲਾ. ਦੇਖੋ, ਚੋਲ। ੨. ਭਾਵ- ਦੇਹ ਅਤੇ ਬੁੱਧਿ. "ਕਾਮ ਕ੍ਰੋਧ ਕੀ ਕਚੀ ਚੋਲੀ." (ਮਾਰੂ ਸੋਲਹੇ ਮਃ ੧) "ਹਰਿਪ੍ਰੇਮ ਭਿੰਨੀ ਚੋਲੀਐ." (ਦੇਵ ਮਃ ੪)


ਵਾਮਮਾਰਗ ਦਾ ਇੱਕ ਫ਼ਿਰਕਾ, ਜੋ ਪੂਜਨਚਕ੍ਰ ਵਿੱਚ ਬੈਠਕੇ ਸ਼ਰਾਬ, ਮਾਸ ਆਦਿ ਵਰਤਦਾ ਹੈ. ਪੂਜਨ ਸਮੇਂ ਏਕਤ੍ਰ ਹੋਈਆਂ ਇਸਤ੍ਰੀਆਂ ਦੀਆਂ ਚੋਲੀਆਂ ਉਤਾਰਕੇ ਇੱਕ ਮੱਟੀ ਵਿੱਚ ਪਾਈਆਂ ਜਾਂਦੀਆਂ ਹਨ. ਮਹੰਤ ਦੀ ਆਗ੍ਯਾ ਨਾਲ ਮੁਖੀ ਚੇਲਾ ਮੱਟੀ ਵਿੱਚ ਹੱਥ ਪਾ ਕੇ ਪਹਿਲੇ ਚੋਲੀ ਕੱਢਦਾ ਹੈ, ਇਸੇ ਤਰਾਂ ਹੋਰ ਲੋਕ. ਜਿਸ ਇਸਤ੍ਰੀ ਦੀ ਚੋਲੀ ਜਿਸ ਮਰਦ ਦੇ ਹੱਥ ਆਉਂਦੀ ਹੈ, ਉਹ ਉਸ ਸਮੇਂ ਲਈ ਉਸ ਦੀ ਔਰਤ ਮੰਨੀ ਜਾਂਦੀ ਹੈ.


ਚੋਲੇ ਮੇਂ. ਚੋਲੇ ਵਿੱਚ। ੨. ਝੋਲੀ ਵਿੱਚ. "ਸਾਧਨ ਸਭ ਰਸ ਚੋਲੈ." (ਤੁਖਾ ਬਾਰਹਮਾਹਾ)


ਅਮ੍ਰਿਤਸਰ ਦੇ ਜਿਲੇ, ਥਾਣਾ ਸਰਹਾਲੀ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਪੱਟੀ ਤੋਂ ੮. ਮੀਲ ਅਗਨਿਕੋਣ ਹੈ. ਇਸ ਦਾ ਪਹਿਲਾ ਨਾਮ ਭੈਣੀ ਸੀ. ਪੰਜਵੇਂ ਸਤਿਗੁਰੂ ਦਾ ਇੱਥੇ ਗੁਰਦ੍ਵਾਰਾ ਹੈ. ਰਸਦਾਇਕ ਭੋਜਨ (ਚੋਲ੍ਹਾ) ਬਣਾਕੇ ਇੱਕ ਮਾਈ ਇੱਥੇ ਲਿਆਈ ਜਿਸ ਪਰਥਾਇ ਗੁਰੂ ਸਾਹਿਬ ਨੇ "ਹਰਿ ਨਾਮ ਭੋਜਨ ਇਹੁ ਨਾਨਕ ਕੀਨੋ ਚੋਲ੍ਹਾ." (ਧਨਾ ਮਃ ੫) ਸ਼ਬਦ ਉਚਾਰਿਆ, ਜਿਸ ਤੋਂ ਪਿੰਡ ਦਾ ਨਾਮ ਚੋਲ੍ਹਾ ਪ੍ਰਸਿੱਧ ਹੋਇਆ. ਇਹ ਗ੍ਰਾਮ ਮੁਗ਼ਲਰਾਜ ਸਮੇਂ ਦਾ ਗੁਰਦ੍ਵਾਰੇ ਨੂੰ ਜਾਗੀਰ ਹੈ. ਦਰਬਾਰ ਸੁੰਦਰ ਬਣਿਆ ਹੋਇਆ ਹੈ. ਇਸ ਪਿੰਡ ਅੰਦਰ ਮਾਤਾ ਗੰਗਾ ਜੀ ਦਾ ਭੀ ਅਸਥਾਨ ਹੈ. ਜਦ ਗੁਰੂ ਸਾਹਿਬ ਚੋਲ੍ਹੇ ਗ੍ਰਾਮ ਬਹੁਤ ਚਿਰ ਰਹੇ, ਤਦ ਮਾਤਾ ਜੀ ਭੀ ਇਸ ਥਾਂ ਆਕੇ ਠਹਿਰੇ ਸਨ। ੨. ਰਸਦਾਇਕ ਭੋਜਨ. ਉੱਤਮਗ਼ਿਜਾ.


ਚੋਂਦਾ ਹੈ। ੨. ਟਪਕਦਾ ਹੈ. ਦੇਖੋ, ਚੋਵਨ.


ਕ੍ਰਿ. - ਚ੍ਯਵਨ. ਚੁਇਣਾ. ਟਪਕਣਾ. "ਚੋਵਤ ਜਾਤ ਜਵਨ ਤੇ ਵਾਰਾ." (ਚਰਿਤ੍ਰ ੩੯੪)