Meanings of Punjabi words starting from ਬ

ਦੇਖੋ, ਬਾਵਰੀ। ੨. ਵਾਪਿਕਾ. ਵਾਪੀ. ਬਾਉਲੀ. ਪੌੜੀਦਾਰ ਖੂਹ.


ਉਹ ਵਾਪਿਕਾ (ਬਾਉਲੀ), ਜੋ ਕਿਸੇ ਗੁਰੂ ਸਾਹਿਬ ਨੇ ਬਣਵਾਈ। ੨. ਗੋਇੰਦਵਾਲ ਵਿੱਚ ਗੁਰੂ ਅਮਰਦੇਵ ਦੀ ਸੰਮਤ ੧੬੧੬ ਵਿੱਚ ਬਣਵਾਈ ਹੋਈ ਬਾਵਲੀ, ਜਿਸ ਦੀਆਂ ੮੪ ਪੌੜੀਆਂ ਹਨ. ਬਹੁਤ ਪ੍ਰੇਮੀ ਇਸ ਦੀ ਹਰੇਕ ਪੌੜੀ ਪੁਰ ਸਨਾਨ ਕਰਕੇ ੮੪ ਪਾਠ ਜਪੁ ਸਾਹਿਬ ਦੇ ਕਰਨੇ ਮਹਾ ਪੁੰਨ ਕਰਮ ਸਮਝਦੇ ਹਨ. ਦੇਖੋ, ਗੋਇੰਦਵਾਲ। ੩. ਡੱਬੀ ਬਾਜ਼ਾਰ ਲਾਹੌਰ ਵਿੱਚ ਗੁਰੂ ਅਰਜਨਦੇਵ ਦੀ ਬਣਵਾਈ ਵਾਪਿਕਾ, ਜੋ ਸ਼ਾਹਜਹਾਂ ਦੇ ਹੁਕਮ ਨਾਲ ਸੰਮਤ ੧੬੮੫ ਵਿੱਚ ਅਟਵਾਈ ਗਈ ਸੀ ਅਤੇ ਲੰਗਰ ਦੀ ਥਾਂ ਮਸੀਤ ਬਣਵਾਈ ਗਈ ਸੀ.#ਮਹਾਰਾਜਾ ਰਣਜੀਤ ਸਿੰਘ ਨੇ ਸੰਮਤ ੧੮੯੧ ਵਿੱਚ ਇੱਕ ਫੁਲੇਰੇ ਦੇ ਪਤਾ ਦੇਣ ਪੁਰ ਇਹ ਬਾਵਲੀ ਪ੍ਰਗਟ ਕੀਤੀ, ਅਰ ਮਸੀਤ ਢਾਹਕੇ ਗੁਰਦ੍ਵਾਰੇ ਦੀ ਪਹਿਲੇ ਜੇਹੀ ਸ਼ਕਲ ਕਰ ਦਿੱਤੀ. ਦੇਖੋ, ਲਾਹੌਰ।#੪. ਡੱਲਾ ਪਿੰਡ (ਰਿਆਸਤ ਕਪੂਰਥਲਾ) ਵਿੱਚ ਗੁਰੂ ਅਰਜਨਦੇਵ ਜੀ ਦੀ ਲਗਵਾਈ ਬਾਵਲੀ, ਜੋ ਗੁਰੂ ਹਰਿਗੋਬਿੰਦ ਸਾਹਿਬ ਦੇ ਵਿਆਹ ਦੀ ਯਾਦਗਾਰ ਲਈ ਗੁਰੂ ਸਾਹਿਬ ਨੇ ਬਣਵਾਈ ਸੀ. ਦੇਖੋ, ਡੱਲਾ।#੫. ਅਨੰਦਪੁਰ ਤੋਂ, ਸੱਤ ਕੋਹ ਉੱਤਰ ਗੁਰੂ ਕੇ ਲਹੌਰ ਦਸ਼ਮੇਸ਼ ਦੀਆਂ ਦੋ ਬਾਵਲੀਆਂ, ਇੱਕ "ਕਰਪਾ" ਦੂਜੀ "ਕਟੋਰਾ" ਨਾਮ ਤੋਂ, ਪ੍ਰਸਿੱਧ ਹਨ. ਇਤਿਹਾਸ ਅਨੁਸਾਰ ਇਨ੍ਹਾਂ ਵਿੱਚੋਂ ਪਹਿਲੀ ਦਾ ਜਲ ਬਰਛੇ ਦੇ ਪ੍ਰਹਾਰ ਤੋਂ ਨਿਕਲਿਆ ਹੈ, ਦੂਜੀ ਦਾ ਘੋੜੇ ਦੇ ਸੁੰਮ ਮਾਰਨ ਤੋਂ। ੬. ਦੇਖੋ, ਢਕੌਲੀ। ੭. ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ ਦਾ ਪਿੰਡ ਖਹਰਾ ਹੈ, ਇਸ ਤੋਂ ਉੱਤਰ ਵੱਲ ਇੱਕ ਫਰਲਾਂਗ ਦੇ ਕਰੀਬ ਸਤਿਗੁਰੂ ਹਰਿਗੋਬਿੰਦ ਸਾਹਿਬ ਜਾ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਮੁਜੰਗ ਤੋਂ ਅਮ੍ਰਿਤਸਰ ਜਾਂਦੇ ਇੱਥੇ ਵਿਰਾਜੇ ਸਨ. ਉਸ ਸਮੇਂ ਛੋਟਾ ਜਿਹਾ ਛੱਪੜ ਸੀ, ਪਿੱਛੋਂ ਸੰਗਤ ਨੇ ਬਾਵਲੀ ਬਣਾ ਦਿੱਤੀ.#ਗੁਰਦ੍ਵਾਰਾ ਸਾਧਾਰਣ ਹਾਲਤ ਵਿੱਚ ਹੈ, ਕੋਈ ਪੱਕਾ ਪੁਜਾਰੀ ਨਹੀਂ. ੧੦. ਵਿੱਘੇ ਦੇ ਕਰੀਬ ਜ਼ਮੀਨ ਹੈ. ਸਰਾਧਾਂ ਦੀ ਦਸਵੀਂ ਨੂੰ ਮੇਲਾ ਹੁੰਦਾਹੈ. ਰੇਲਵੇ ਸਟੇਸ਼ਨ "ਗੁਰੂਸਰ ਸਤਲਾਣੀ" ਤੋਂ ਇਹ ਤਿੰਨ ਮੀਲ ਦੇ ਕ਼ਰੀਬ ਦੱਖਣ ਹੈ.


ਦੇਖੋ, ਬਾਬਾ। ੨. ਸਾਧੂ. ਬਜ਼ੁਰਗ। ੩. ਬੇਦੀ ਤੇਹਣ ਅਥਵਾ ਭੱਲਾ ਸਾਹਿਬਜ਼ਾਦਾ। ੪. ਬੱਚਾ. ਬਾਲਕ। ੫. ਨਾਮਦੇਵ ਭਗਤ ਦੇ ਮੰਦਿਰ ਦਾ ਪੁਜਾਰੀ. ਦੇਖੋ, ਨਾਮਦੇਵ.


ਵਿ- ਵਾਮ. ਖੱਬਾ. ਬਾਯਾਂ। ੨. ਟੇਢਾ. ਕੁਟਿਲ. ਵਿੰਗਾ।


ਵਾਮਾਂਗ. ਵਾਮ (ਖੱਬਾ) ਅੰਗ. ਖੱਬਾ ਪਾਸਾ.


ਕ੍ਰਿ ਵਿ- ਖੱਬੇ ਪਾਸੇ, ਵਾਮਾਂਗ ਪੁਰ "ਰਿਧਿ ਬਸੇ ਬਾਵਾਂਗਿ." (ਸਵੈਯੇ ਮਃ ੩. ਕੇ)


ਕ੍ਰਿ. ਵਿ- ਖੱਬੇ ਸੱਜੇ, "ਕਰਿ ਭਾਵੇਂ ਦਾਹਨੇ ਬਿਕਾਰਾ." (ਗਉ ਕਬੀਰ) ਭਾਵ- ਏਧਰ ਓਧਰ. ਕਿਨਾਰੇ.


ਵਾਦਨ ਕਰਦਾ ਹੈ. ਵਜਾਉਂਦਾ ਹੈ। ੨. ਵਯਾੱਤ ਕਰਦਾ ਹੈ. ਟੱਡਦਾ ਹੈ. ਪਸਾਰਦਾ ਹੈ. "ਮੁਖ ਬਾਵੈ." (ਕ੍ਰਿਸਨਾਵ)


ਵਾਮ ਮਾਰਗ ਵਿੱਚ, ਦੇਖੋ, ਵਾਮਮਾਰਗ। ੨. ਕੁਮਾਰਗ ਵਿੱਚ. "ਬਾਵੈ ਮਾਰਗੁ ਟੇਢਾ ਚਲਨਾ." (ਗਉ ਮਃ ੫)


ਦੇਖੋ, ਬੁਜਾਹੀ.


ਸੰਗ੍ਯਾ- ਕੰਡੇਦਾਰ ਝਾੜੀ ਦੀ ਖੇਤ ਆਦਿ ਦੇ ਚਾਰੇ ਪਾਸੇ ਕੀਤੀ ਰਖ੍ਯਾ. ਸੰ. ਵਾਟ. "ਉਲਟੀ ਬਾੜ ਖੇਤ ਕੋ ਖਾਈ." (ਭਾਗੁ) ਭਾਵ- ਰੱਛਾ ਕਰਨ ਵਾਲੇ ਰਾਜੇ, ਪ੍ਰਜਾ ਨੂੰ ਖਾਂਦੇ ਹਨ। ੨. ਵਾਢ. ਸ਼ਸਤ੍ਰ ਦੀ ਧਾਰਾ "ਖੱਗ ਦੱਗੰ ਝਮਾਥੰਮ ਬਾੜੰ." (ਚੰਡੀ ੨) ੩. ਬੰਦੂਕਾਂ ਦੀ ਸ਼ਲਕ। ੪. ਦੇਖੋ, ਬਾੜਨਾ.