Meanings of Punjabi words starting from ਜ

ਦੇਖੋ, ਯੋਨਿ. ਜੀਵਾਂ ਦੀ ਉਤਪੱਤਿ ਦਾ ਸਥਾਨ. ਆਕਰ. ਜਨਮ. ਭਗ. ਦੇਖੋ, ਅਜੂਨੀ.


ਸੰਗ੍ਯਾ- ਦ੍ਯੂਤ. ਜੂਆ। ਦੇਖੋ, ਯੂਪ.


ਵਿ- ਜੂਪ (ਦ੍ਯੂਤ) ਖੇਡਣ ਵਾਲਾ. ਦ੍ਯੂਤਕਾਰ. ਜੂਆਰੀ. "ਬਡੇ ਜੂਪੀ ਬਡੇ ਜਬ ਹਾਰੇ." (ਚਰਿਤ੍ਰ ੩੩੭)


ਦੇਖੋ, ਜੂੜੀ। ੨. ਅੰ. Jury. ਜੱਜ ਨਾਲ ਬੈਠਣ ਵਾਲੀ ਪੰਚਾਇਤ, ਜੋ ਧਰਮ ਨਿਆਂ ਕਰਨ ਦੀ ਪ੍ਰਤਿਗ੍ਯਾ ਕਰੇ. ਸਾਲਿਸਾਂ ਦੀ ਮੰਡਲੀ.


ਸੰਗ੍ਯਾ- ਗੱਡੇ ਰਥ ਆਦਿ ਦਾ ਉਹ ਡੰਡਾ, ਜਿਸ ਨਾਲ ਬੈਲ ਘੋੜੇ ਆਦਿ ਜੋੜੀਦੇ ਹਨ. ਸੰ. ਯੋਕ੍‌ਤ੍ਰ. "ਜੂਲੇ ਸਾਥ ਜੋਰ ਕਰ ਹੇਰੇ ਕਛੁ ਤੋਰ ਕਰ." (ਗੁਪ੍ਰਸੂ)


ਸੰਗ੍ਯਾ- ਉਹ ਰੱਸਾ ਜਿਸ ਨਾਲ ਜੂੜੀਏ. ਜਕੜਬੰਦ.


ਕ੍ਰਿ- ਨਰੜਨਾ. ਕਸਕੇ ਬੰਨ੍ਹਣਾ. ਮੁਸ਼ਕਾਂ ਦੇਣੀਆਂ.


ਸੰਗ੍ਯਾ- ਜੂਟ. ਕੇਸਾਂ ਦੀ ਗੱਠ.