ਕ੍ਰਿ- ਪ੍ਰਵੇਸ਼ ਕਰਨਾ. ਧਸਾਉਣਾ। ੨. ਅੰਦਰ ਕਰਨਾ.
ਸੰ. ਬਾਡਵ. ਸੰਗ੍ਯਾ- ਘੋੜਿਆਂ ਦਾ ਸਮੁਦਾਯ। ੨. ਬੜਵਾ ਅਗਨਿ। ੩. ਬ੍ਰਾਹਮਣ.
ਸੰਗ੍ਯਾ- ਵਲਗਣ. ਘੇਰਾ. ਬਾੜ ਦੇ ਘੇਰੇ ਵਿੱਚ ਆਇਆ ਖੇਤ ਆਦਿ ਅਸਥਾਨ। ੨. ਇੱਕ ਪ੍ਰਕਾਰ ਦੀ ਦਾਨਰੀਤਿ. ਧਨੀ ਲੋਕ ਵਿਆਹ ਆਦਿ ਉਤਸਵਾਂ ਪੁਰ ਮੰਗਤਿਆਂ ਨੂੰ ਇੱਕ ਅਹਾਤੇ ਅੰਦਰ ਵਾੜ ਦਿੰਦੇ ਹਨ, ਇੱਕ ਇੱਕ ਨੰ ਦਰਵਾਜੇ ਵਿੱਚਦੀਂ ਕੱਢਦੇ ਅਰ ਉਸ ਨੂੰ ਕੁਝ ਦੱਛਣਾ ਦਿੰਦੇ ਜਾਂਦੇ ਹਨ। ੩. ਪੇਸ਼ਾਵਰ ਦੇ ਜ਼ਿਲੇ ਦਾ ਇੱਕ ਦਰਿਆ, ਜੋ ਕਾਬੁਲ ਦਰਿਆ ਦੀ ਸ਼ਾਖ ਸ਼ਾਹਆਲਮ ਪਾਸ ਆਕੇ ਮਿਲਦਾ ਹੈ. ਇਸ ਕਿਨਾਰੇ ਚਾਉਲ ਬਹੁਤ ਹੱਛੇ ਹੁੰਦੇ ਹਨ, ਜੋ "ਬਾੜੇ ਦੇ ਚਾਵਲ" ਸੱਦੀਦੇ ਹਨ.
ਵਾਟਿਕਾ. ਬਗੀਚਾ.
ਦੇਖੋ, ਬਾੜਾ ੩.
nan
nan
ਸੰਗ੍ਯਾ- ਵਾਪੀ. ਬਾਵਲੀ. ਪੌੜੀਦਾਰ ਖੂਹ.
ਸੰਗ੍ਯਾ- ਵਾਪੀ. ਬਾਉਲੀ. ਪੌੜੀਆਂ ਵਾਲਾ ਖੂਹ.
ਸੰ. ਵੰਸ਼. ਵੇਣੁ. ਸੰਗ੍ਯਾ- ਤ੍ਰਿਣ ਜਾਤਿ ਦਾ ਇੱਕ ਪੌਧਾ, ਜਿਸ ਦੀ ਲੰਮੀ ਛਟੀ ਗੱਠਦਾਰ ਹੁੰਦੀ ਹੈ. Bambusa. (Bamboo)