Meanings of Punjabi words starting from ਮ

ਮਾਰਣ ਕਰ. ਭਾਵ- ਪਰਾਸ੍ਤਕਰ. "ਮਾਰੇਹਿ ਸੁ ਵੇ ਜਨ ਹਉਮੈ." (ਸੂਹੀ ਛੰਤ ਮਃ ੫) ੨. ਮਾਰਦਾ ਹੈ.


ਸੰ. ਮਾਲਾ. "ਮੁਕਤਿਮਾਲ ਕਨਿਕ ਲਾਲ ਹੀਰਾ." (ਜ਼ੈਤ ਮਃ ੫) "ਰਤਨ ਪਦਾਰਥਾ ਸਾਧੁ ਸੰਗਤਿ ਮਿਲ ਮਾਲ ਪਰੋਈਐ." (ਭਾਗੁ) ੨. ਹਰਟ (ਘਟਿਯੰਤ੍ਰ) ਦੀ ਮਾਲਾ, ਮਾਲ. "ਕਰ ਹਰਿ ਹਰਮਾਲ ਟਿੰਡ ਪਰੋਵਹੁ." (ਬਸੰ ਮਃ ੧) ੩. ਕਤਾਰ. ਸ਼੍ਰੇਣੀ। ੪. ਚਰਖੇ ਦੀ ਸੂਤਮਾਲਾ, ਜਿਸ ਨਾਲ ਚਕ੍ਰ ਫਿਰਦਾ ਹੈ। ੫. ਪੀਲੂ ਦਾ ਬਿਰਛ. ਜਾਲ. ਵਣ. ਦੇਖੋ, ਮਾਲਸਾਹਿਬ। ੬. ਅ਼. [مال] ਦੌਲਤ. ਧਨ. ਸੰਪਦਾ. "ਮਾਲ ਜੋਬਨ ਛੋਡਿ ਵੈਸੀ." (ਆਸਾ ਛੰਤ ਮਃ ੫) ੭. ਫ਼ਾ. ਵਿ- ਮਲਿਆ ਹੋਇਆ. ਐਸੀ ਦਸ਼ਾ ਵਿੱਚ ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜੈਸੇ- ਪਾਮਾਲ। ੮. ਸੰਗ੍ਯਾ- ਵਿਸ਼੍ਰਾਮ। ੯. ਸਮਾਨਤਾ. ਤੁਲ੍ਯਤਾ.


ਤਾਰਿਆਂ ਦੀ ਪੰਡਿਤ. ਉਡੁਮਾਲਾ. "ਮਾਲਉਡੁ ਕਲਮਲ ਕੰਦਲ ਦੁਰਾਇ ਦਲ." (ਨਾਪ੍ਰ) ਪਾਪ ਰੂਪ ਤਾਰੇ ਅਤੇ ਕੰਦਲ (ਸ਼ਲੀਂਧ੍ਰ) ਦਾ ਸਮੂਹ ਗੁਰੂਰੂਪ ਸੂਰਜ ਨੇ ਛੁਪਾਦਿੱਤੇ. ਦੇਖੋ, ਕੰਦਲ.