Meanings of Punjabi words starting from ਸ

ਦੇਖੋ, ਸਰੋਖ.


ਵਿ- ਪ੍ਰਤਿਸਿਰ. ਹਰੇਕ ਸਿਰ. "ਨੱਚੀ ਕਲ ਸਰੋਸਰੀ." (ਚੰਡੀ ੩) ੨. ਫ਼ਾ. [سراسر] ਸਰਾਸਰ. ਕ੍ਰਿ. ਵਿ- ਮੁੱਢ ਤੋਂ ਲੈ ਕੇ ਅੰਤ ਤੀਕ। ੩. ਬਿਲਕੁਲ. ਮੂਲੋਂ ਮੁੱਢੋ.


ਵਿ- ਰੋਸ (ਕ੍ਰੋਧ) ਸਾਥ। ੨. ਸੰਗ੍ਯਾ- ਸ਼ਿਰੋਰੁਹ. ਕੇਸ਼. "ਕਹੂੰ ਸਰੋਹ ਪੱਟੀਅੰ." (ਵਿਚਿਤ੍ਰ)


ਦੇਖੋ, ਸਿਰੋਹੀ.


ਫ਼ਾ. [سروکار] ਤਅ਼ੱਲੁਕ. ਸੰਬੰਧ. ਪ੍ਰਯੋਜਨ.


ਵਿ- ਰੋਸ (ਕ੍ਰੋਧ) ਸਾਥ. ਗੁੱਸੇ ਨਾਲ.


ਸੰ. ਸ਼ਰੌਘ. ਸ਼ਰ- ਓਘ. ਸੰਗ੍ਯਾ- ਬਾਣਾਂ ਦਾ ਸਮੁਦਾਯ. "ਸਰੋਘ ਪ੍ਰਹਾਰ." (ਸਲੋਹ) ੨. ਤੀਰਾਂ ਦੀ ਵਰਖਾ.


ਸੰਗ੍ਯਾ- ਸਰ (ਤਾਲ) ਤੋਂ ਪੈਦਾ ਹੋਇਆ ਕਮਲ। ੨. ਭਾਈ ਸੰਤੋਖ ਸਿੰਘ ਨੇ ਸਿਰੋਂਜ ਨੂੰ ਸਰੋਜ ਲਿਖਿਆ ਹੈ. ਸਿਰੋਂਜ ਮੱਧ ਭਾਰਤ (C. P. ) ਅੰਦਰ ਰਿਆਸਤ ਟਾਂਕ ਦਾ ਇੱਕ ਨਗਰ ਹੈ, ਜੋ ਟਾਂਕ ਤੋਂ ਦੋ ਸੌ ਮੀਲ ਦੱਖਣ ਪੂਰਵ ਹੈ. ਕਲਗੀਧਰ ਨੰਦੇੜ ਨੂੰ ਜਾਂਦੇ ਇਸ ਥਾਂ ਵਿਰਾਜੇ ਹਨ. "ਸਹਰ ਸਰੋਜ ਉਜੈਨ ਕੋ ਕਰ ਸੰਗਤ ਮੇਲਾ." (ਗੁਪ੍ਰਸੂ)


ਕਮਲ ਤੋਂ ਪੈਦਾ ਹੋਇਆ ਬ੍ਰਹਮਾ. ਚਤੁਰਾਨਨ. ਕਮਲਾਸਨ.