Meanings of Punjabi words starting from ਜ

ਸੰਗ੍ਯਾ- ਘਾਸ ਰੋਮ ਆਦਿ ਦੀ ਕੂਚੀ, ਜਿਸ ਨਾਲ ਮਕਾਨ ਸਾਫ ਕਰੀਦਾ ਅਤੇ ਬਰਤਨ ਮਾਂਜੀਦੇ ਹਨ। ੨. ਟੋਲੀ. ਮੰਡਲੀ. "ਜੁੜ ਗੁਰਮੁਖ ਜੂੜੀ." (ਭਾਗੁ) ੩. ਛੋਟਾ ਜੂੜਾ। ੪. ਫਸਲ ਕਟਦੇ ਹੋਏ ਥੋੜੇ ਥੋੜੇ ਪੂਲਿਆਂ ਦਾ ਬੱਧਾ ਗੱਠਾ.


ਸੰ. ਯੂਕਾ. ਸੰਗ੍ਯਾ- ਵਸਤ੍ਰ ਅਤੇ ਕੇਸ਼ਾਂ ਵਿੱਚ ਹੋਣ ਵਾਲਾ ਇੱਕ ਸ੍ਵੇਦਜ ਜੰਤੁ. louse. ਬਹੁਵਚਨ lice.


ਸੰਗ੍ਯਾ- ਯੂਕਾ. ਜੂੰ. "ਜੂੰਕ ਪਰੀ ਬਹੁ ਬਾਰ ਬਧੇ ਸਿਰ." (ਗੁਪ੍ਰਸੂ)


ਸਰਵ- ਜੋ ਦਾ ਬਹੁਵਚਨ. "ਜੇ ਅਪਨੇ ਗੁਰ ਤੇ ਮੁਖ ਫਿਰਹੈਂ." (ਵਿਚਿਤ੍ਰ) ੨. ਵ੍ਯ- ਯਦਿ. ਅਗਰ. "ਜੇ ਜੁਗ ਚਾਰੇ ਆਰਜਾ." (ਜਪੁ) ੩. ਫ਼ਾਰਸੀ ਅੱਖਰ ਜੇ. ਇਸ ਦਾ ਅਰਥ ਸੇ- ਤੋਂ (ਅਜ਼) ਦੀ ਥਾਂ ਭੀ ਹੋਇਆ ਕਰਦਾ ਹੈ.