ਦੇਖੋ, ਬਰੇਲੀ. "ਬਾਂਸ ਬਰੇਲੀ ਕੇ ਬਿਖੈ ਬੀਰ ਬਡੋ ਧਨਰਾਵ." (ਚਰਿਤ੍ਰ ੧੬੭)
ਦੇਖੋ, ਬਾਂਸੁਰੀ.
ਸੰਗ੍ਯਾ- ਬਾਂਸੁਰੀ. ਮੁਰਲੀ। ੨. ਦੇਖੋ, ਬਾਸਨੀ ੨.
ਸੰਗ੍ਯਾ- ਇੱਕ ਛੋਟਾ ਪੌਧਾ, ਜਿਸ ਦੇ ਕਈ ਰੰਗੇ ਫੁੱਲ ਹੁੰਦੇ ਹਨ. ਖਾਸ ਕਰਕੇ ਵਰਖਾ ਰੁੱਤ ਵਿੱਚ ਬਹੁਤ ਖਿੜਦੇ ਹਨ. ਦੇਖੋ, ਗੁਲ ਅੱਬਾਸ। ੨. ਇੱਕ ਪੌਧਾ, ਜਿਸ ਦੇ ਚੰਪਈ ਰੰਗ ਦੇ ਫੁੱਲ ਹੁੰਦੇ ਹਨ, ਇਸ ਦੀ ਲੱਕੜ ਦੇ ਕੋਲੇ ਬਾਰੂਦ ਵਿੱਚ ਪੈਂਦੇ ਹਨ. ਇਹ ਅਨੇਕ ਦਵਾਈਆਂ ਵਿੱਚ ਭੀ ਵਰਤੀਦਾ ਹੈ.
ਸੰਗ੍ਯਾ- ਛੋਟੀ ਕਿਸਮ ਦਾ ਬਾਂਸ (ਵੰਸ਼) ੨. ਦੇਖੋ, ਬਨਸੀ। ੩. ਕਾਨੀ, ਜੋ ਤੀਰ ਨੂੰ ਲਗਦੀ ਹੈ ਅਤੇ ਜਿਸ ਦੀਆਂ ਕਲਮਾਂ ਬਣਦੀਆਂ ਹਨ.
nan
ਸੰਗ੍ਯਾ- ਬਾਂਸੀ (ਕਾਨੀ) ਦੇ ਧਾਰਨ ਵਾਲਾ, ਤੀਰ. ਵਾਣ. (ਸਨਾਮਾ)
ਦੇਖੋ, ਬਾਂਸ. "ਜਿਉ ਬਾਂਸੁ ਬਜਾਈ ਫੂਕ." (ਸ. ਕਬੀਰ)
ਸੰਗ੍ਯਾ- ਵੰਸ਼ (ਬਾਂਸ) ਪੋਰੀ, ਬਾਂਸ ਦੀ ਨਲਕੀ ਵਿੱਚ ੮. ਛੇਕ ਕਰਕੇ ਬਣਾਇਆ ਇੱਕ ਵਾਜਾ. ਮੁਰਲੀ. ਬੰਸਰੀ. "ਲਲਿਤ ਧਨਾਸਰੀ ਬਜਾਵੈ ਸੰਗ ਬਾਂਸੁਰੀ." (ਕ੍ਰਿਸਨਾਵ) ਦੇਖੋ, ਮੁਰਲੀ.
ਸੰਗ੍ਯਾ- ਬਾਂਸ. ਵੰਸ਼. "ਨਿਕਟ ਬਸੰਤੋ ਬਾਂਸੋ." (ਗਾਥਾ) ੨. ਦੇਖੋ, ਬਾਂਸਾ.