nan
nan
nan
ਨਾਨਕਿਆਨੇ ਉਹ ਮਾਲ (ਪੀਲੂ) ਬਿਰਛ, ਜਿਸ ਦੀ ਛਾਂ ਸ਼੍ਰੀ ਗੁਰੂ ਨਾਨਕਦੇਵ ਦੇ ਸੌਣ ਸਮੇਂ ਅਚਲ ਰਹੀ ਸੀ. ਸੱਪ ਦੇ ਫਣ ਦੀ ਛਾਇਆ ਦਾ ਹੋਣਾ ਭੀ ਇਸੇ ਥਾਂ ਲਿਖਿਆ ਹੈ. ਦੇਖੋ, ਨਾਨਕਿਆਨਾ (ਹ). ੨. ਦੇਖੋ, ਕੰਗਣਪੁਰ.
ਸੰ. ਮਾਲਵਸ਼੍ਰੀ. ਸੰਗੀਤਮਤ ਅਨੁਸਾਰ ਸ਼੍ਰੀ ਰਾਗ ਦੀ ਰਾਗਿਣੀ, ਜੋ ਸੰਪੂਰਣ ਜਾਤਿ ਦੀ ਹੈ. ਇਸ ਦੇ ਗਾਉਣ ਦਾ ਵੇਲਾ ਸੰਝ ਹੈ. ਹਨੁਮਤ ਮਤ ਅਨੁਸਾਰ ਇਹ ਹਿੰਡੋਲ ਦੀ ਰਾਗਿਣੀ ਹੈ, ਅਤੇ ਧੈਵਤ ਗਾਂਧਾਰ ਵਰਜਕੇ ਔੜਵ ਮੰਨੀ ਹੈ. ਬਹੁਸੰਮਤਿ ਨਾਲ ਇਹ ਕਲ੍ਯਾਨ ਠਾਟ ਦੀ ਔੜਵ ਰਾਗਿਣੀ ਹੈ. ਰਿਸਭ ਅਤੇ ਧੈਵਤ ਵਿਵਰਜਿਤ ਹਨ. ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ, ਮੱਧਮ ਤੀਵ੍ਰ ਅਤੇ ਬਾਕੀ ਸੁਰ ਸ਼ੁੱਧ ਹਨ.#ਆਰੋਹੀ- ਸ ਗ ਮੀ ਪ ਨ ਸ.#ਅਵਰੋਹੀ- ਸ ਨ ਪ ਮੀ ਗ ਸ.
ਸੰ. ਸੰਗ੍ਯਾ- ਨਾਰਿਅਲ ਦਾ ਬਣਿਆ ਹੋਇਆ ਪਿਆਲਾ। ੨. ਅ਼. [مالِک] ਮਾਲਿਕ. ਸ੍ਵਾਮੀ. ਆਕ਼ਾ ਦੇਖੋ, ਮਾਲਿਕ.
ਦੇਖੋ, ਮਾਲਕੌਸ.
nan
nan
nan