ਸੰ. ਸ਼੍ਰੋਤ੍ਰ. ਸ਼੍ਰਵਣ ਇੰਦ੍ਰਿਯ. "ਓਇ ਬੇਧਿਓ ਸਹਜ ਸਰੋਤ." (ਆਸਾ ਛੰਤ ਮਃ ੫) ਮ੍ਰਿਗ ਕਰਣ- ਇਦ੍ਰਿਯ ਦੇ ਰਸ ਨਾਲ ਵੇਧਨ ਹੋਇਆ। ੨. ਦੇਖੋ, ਸਰੋਦ। ੩. ਅਫਵਾਹ. ਆਮ ਲੋਕਾਂ ਤੋਂ ਸੁਣੀ ਹੋਈ ਬਾਤ. ਸ਼੍ਰੁਤਿ.
ਵਿ- ਸ਼ਰ- ਉੱਤਮ. ਉੱਤਮ ਤੀਰ। ੨. ਪਵਿਤ੍ਰ ਸਰੋਵਰ। ੩. ਸੰਗ੍ਯਾ- ਮਾਨਸਰ। ੪. ਅੰਮ੍ਰਿਤਸਰ.
ਸੰ. श्रोतृ ਸ਼੍ਰੋਤ੍ਰਿ. ਵਿ- ਸੁਣਨ ਵਾਲਾ. "ਅਨਿਕ ਸਰੋਤੇ ਸੁਨਹਿ ਨਿਧਾਨ." (ਸਾਰ ਅਃ ਮਃ ੫) ੨. ਹਿੰਦੀ ਵਿੱਚ ਸੁਪਾਰੀ (ਪੁੰਗੀਫਲ) ਦੇ ਕੁਤਰਨ ਦੇ ਸੰਦ ਨੂੰ ਭੀ ਸਰੋਤਾ ਅਤੇ ਸਰੌਤਾ ਆਖਦੇ ਹਨ, ਜੋ ਚੌੜੀ ਕੈਂਚੀ ਦੀ ਸ਼ਕਲ ਦਾ ਹੁੰਦਾ ਹੈ.
ਸੰ. ਸ਼੍ਰੋਤਵ੍ਯ. ਵਿ- ਸੁਣਨ ਯੋਗ੍ਯ "ਇਕੋ ਸੁਣਿਆ ਸ੍ਰਵਣ ਸਰੋਤਿ." (ਵਾਰ ਗਉ ੧. ਮਃ ੪) ੨. ਸੰਗ੍ਯਾ- ਸ੍ਰੋਤ. ਪ੍ਰਵਾਹ. "ਜਨਮ ਮੂਏ ਬਿਨ ਭਗਤਿ ਸਰੋਤਿ." (ਆਸਾ ਅਃ ਮਃ ੧) ੩. ਦੇਖੋ, ਸ਼੍ਰੋਤ੍ਰਿਯ.
ਫ਼ਾ. [سرود] ਸੰਗ੍ਯਾ- ਰਾਗ. ਗੀਤ. "ਕਰਨ ਸਰੋਦ ਦੀਨ ਹਟਕਾਰੀ." (ਨਾਪ੍ਰ) ੨. ਰਬਾਬ ਦੀ ਤਰਾਂ ਦਾ ਇੱਕ ਵਾਜਾ, ਜਿਸ ਨੂੰ ਕਾਬੁਲੀ ਬਹੁਤ ਪਸੰਦ ਕਰਦੇ ਹਨ.
nan
nan
ਸੰਗ੍ਯਾ- ਸਰ (ਤਾਲ) ਤੋਂ ਪੈਦਾ ਹੋਣ ਵਾਲਾ, ਕਮਲ. "ਲਖ ਸੂਰ ਸਰੋਰੁਹ ਸੋ ਦਮਕ੍ਯੋ." (ਨਰਸਿੰਘਾਵ)
ਸੰਗ੍ਯਾ- ਉੱਤਮ ਤਾਲ. "ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ." (ਬਿਲਾ ਕਬੀਰ) ੨. ਸਮੁੰਦਰ.
ਸਮੁੰਦਰ ਵਿਚੋਂ "ਸਰੀਰਿ ਸਰੋਵਰਿ ਗੁਣ ਪਰਗਟਿ ਕੀਏ." (ਆਸਾ ਮਃ ੪) ੨. ਸਰੋਵਰ (ਤਾਲ) ਵਿੱਚ. "ਰਾਮਦਾਸ ਸਰੋਵਰਿ ਨ੍ਹਾਤੇ." (ਸੋਰ ਮਃ ੫)