Meanings of Punjabi words starting from ਅ

ਸੰ. आनन्द- ਆਨੰਦ. ਸੰਗ੍ਯਾ- ਖ਼ੁਸ਼ੀ. ਪ੍ਰਸੰਨਤਾ. "ਮਿਟਿਆ ਸੋਗ ਮਹਾ ਅਨੰਦ ਥੀਆ." (ਆਸਾ ਮਃ ੫) ੨. ਰਾਗ ਰਾਮਕਲੀ ਵਿੱਚ ਇੱਕ ਖ਼ਾਸ ਬਾਣੀ, ਜੋ ਤੀਜੇ ਸਤਿਗੁਰੂ ਜੀ ਨੇ ਮੋਹਰੀ ਜੀ ਦੇ ਪੁਤ੍ਰ ਦੇ ਜਨਮ ਸਮੇਂ ਸੰਮਤ ੧੬੧੧ ਵਿੱਚ ਉੱਚਾਰਣ ਕੀਤੀ, ਅਤੇ ਪੋਤੇ ਦਾ ਨਾਉਂ 'ਅਨੰਦ' ਰੱਖਿਆ ੩. ਗੁਰ ਅਮਰ ਦੇਵ ਜੀ ਦਾ ਪੋਤਾ. ਇਹ ਮਹਾਤਮਾ ਵਡਾ ਕਰਣੀ ਵਾਲਾ ਹੋਇਆ ਹੈ. ਗੁਰੂ ਹਰਗੋਬਿੰਦ ਸਾਹਿਬ ਨੇ ਅਨੰਦ ਜੀ ਨੂੰ ਪਾਲਕੀ ਭੇਜਕੇ ਕੀਰਤਪੁਰ ਸਦਵਾਇਆ ਸੀ. ਉਹ ਪਾਲਕੀ ਹੁਣ ਗੋਇੰਦਵਾਲ ਮੌਜੂਦ ਹੈ। ੪. ਸਿੱਖ ਧਰਮ ਅਨੁਸਾਰ ਵਿਆਹ (ਸ਼ਾਦੀ) ਦਾ ਨਾਉਂ ਭੀ ਅਨੰਦ ਬਾਣੀ ਕਰਕੇ ਹੀ ਹੈ. "ਬਿਨਾ ਅਨੰਦ ਬਿਆਹ ਕੇ ਭੁਰਾਤੇ ਪਰ ਕੀ ਜੋਇ xxx ਮੇਰਾ ਸਿੱਖ ਨ ਸੋਇ." (ਰਤਨਮਾਲ) ਅਨੰਦ ਬਾਣੀ ਹੋਰ ਮੰਗਲ ਕਾਰਜਾਂ ਵਿੱਚ ਭੀ ਪੜ੍ਹੀ ਜਾਂਦੀ ਹੈ, ਜੈਸੇ- ਗੁਰੂ ਹਰਿਗੋਬਿੰਦ ਜੀ ਦੇ ਜਨਮ ਸਮੇਂ ਪਾਠ ਹੋਇਆ. "ਗੁਰੁ ਬਾਣੀ ਸਖੀ ਅਨੰਦ ਗਾਵੈ." (ਆਸਾ ਮਃ ੫) ਦੇਖੋ, ਆਨੰਦ ੪। ੫. ਸੰ. अनन्द. ਵਿ- ਨੰਦ (ਖ਼ੁਸ਼ੀ) ਬਿਨਾ. ਪ੍ਰਸੰਨਤਾ ਰਹਿਤ.


ਦਸ਼ਮੇਸ਼ ਦਾ ਪਰਮ ਪ੍ਰੇਮੀ ਸਿੱਖ, ਜੋ ਬ੍ਰਹਮਗ੍ਯਾਨੀ ਅਤੇ ਮਹਾਂ ਵੀਰ ਸੀ. ਇਹ ਚਮਕੌਰ ਵਿੱਚ ਸ਼ਹੀਦ ਹੋਇਆ.


ਦੇਖੋ, ਆਨੰਦ ਘਨ.


ਲਹੌਰ ਦੇ ਰਾਜਾ ਜੈਪਾਲ ੧. ਦਾ ਪੁਤ੍ਰ. ਇਸ ਦਾ ਦੇਹਾਂਤ ਕਰੀਬ ਸਨ ੧੦੧੩ ਦੇ ਹੋਇਆ ਹੈ. ਇਤਿਹਾਸਕਾਰਾਂ ਨੇ ਇਸ ਦਾ ਨਾਉਂ ਅਨੰਗ ਪਾਲ ਭੀ ਲਿਖਿਆ ਹੈ.


ਦੇਖੋ, ਆਨੰਦਪੁਰ। ੨. ਰਿਆਸਤ ਪਟਿਆਲਾ, ਤਸੀਲ ਸਰਹਿੰਦ ਥਾਣਾ ਬਸੀ ਵਿੱਚ ਇੱਕ ਪਿੰਡ ਇਸ ਪਿੰਡ ਦੀ ਵਸੋਂ ਅੰਦਰ ਇੱਕ ਨੀਵੀਂ ਜਿਹੀ ਥਾਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ.#ਨੀਵੀਂ ਥਾਂ ਹੋਣ ਕਰਕੇ ਬਰਸਾਤ ਦਾ ਪਾਣੀ ਅੰਦਰ ਆ ਜਾਂਦਾ ਹੈ. ਗੁਰੁਦ੍ਵਾਰੇ ਨਾਲ ਜਾਗੀਰ ੭੦) ਰੁਪਯੇ ਸਾਲਾਨਾ ਰਿਆਸਤ ਪਟਿਆਲਾ ਵੱਲੋਂ ਹੈ. ਪੁਜਾਰੀ ਸਿੰਘ ਹੈ.#ਰੇਲਵੇ ਸਟੇਸ਼ਨ ਸਰਹਿੰਦ ਤੋਂ ਈਸ਼ਾਨ ਕੋਣ ੯. ਮੀਲ ਹੈ. ਬਸੀ ਤਕ ੫. ਮੀਲ ਪੱਕੀ ਸੜਕ ਹੈ. ਅੱਗੇ ੪. ਮੀਲ ਕੱਚਾ ਰਸਤਾ ਹੈ. ਇਸ ਦੇ ਪਾਸ ਹੀ ਕਲੌੜ ਪਿੰਡ ਹੈ ਇਸ ਕਰਕੇ ਦੋਹਾਂ ਪਿੰਡਾਂ ਦਾ ਮਿਲਵਾਂ ਨਾਉਂ "ਅਨੰਦਪੁਰ ਕਲੌੜ" ਹੈ.


ਦੇਖੋ, ਅਨੰਦਪੁਰ ੨.