Meanings of Punjabi words starting from ਕ

ਵਿ- ਕਾਮਗ੍ਰਸਿਤ. ਕਾਮ ਦੀ ਫੜੀ ਹੋਈ. "ਸੁਣਿ ਸੁਣਿ ਕਾਮਗਹੇਲੀਏ!" (ਸ੍ਰੀ ਮਃ ੩)


ਵਿ- ਸੁੰਦਰ ਚਾਲ ਵਾਲਾ। ੨. ਸ੍ਵੈੱਛਾਚਾਰੀ। ੩. ਕਾਮਗਾਮਿਨੀ. ਸੁੰਦਰ ਚਾਲ ਵਾਲੀ. "ਗੌਰਜਾ ਕਾਮਗਾਮੀਨੀ." (ਚੰਡੀ ੨)


ਫ਼ਾ. [کامگار] ਵਿ- ਕਾਮਯਾਬ. ਮਤਲਬ ਤੇ ਪੁੱਜਣ ਵਾਲਾ.


ਇਸ੍‍ਤ੍ਰੀ ਦੀ ਯੋਨਿ. ਮਦਨਗ੍ਰਿਹ. ਭਗ.


ਵਿ- ਇੱਛਾਚਾਰੀ. ਆਪਣੀ ਕਾਮ (ਇੱਛਾ) ਅਨੁਸਾਰ ਵਿਚਰਣ ਵਾਲਾ. ਯਥੇੱਛਾਚਾਰੀ। ੨. ਸੰਗ੍ਯਾ- ਗਰੁੜ.


ਕਾਮ (ਅਨੰਗ) ਨੂੰ ਵਧਾਉਣ ਵਾਲਾ ਲਿਬਾਸ। ੨. ਕਾਮਨਾ ਰੂਪ ਵਸਤ੍ਰ. "ਕਾਮਚੋਲਨਾ ਭਇਆ ਹੈ ਪੁਰਾਨਾ." (ਆਸਾ ਕਬੀਰ)


ਦੇਖੋ, ਕਾਮਾਕ੍ਸ਼ੀ.


ਦੇਖੋ, ਤਾਮਝਾਮ.


ਸੰਗ੍ਯਾ- ਕਾਮਣੁ. ਕਾਮਨਾ ਸਹਿਤ ਕਿਸੇ ਦੇਵਤਾ ਦੀ ਣੁ (ਉਸਤਤਿ) ਕਰਨਾ. ਮੰਤ੍ਰਜਪ. "ਕਾਮਣ ਟੂਣੇ ਔਸੀਆਂ." (ਭਾਗੁ) ੨. ਟੂਣਾ. ਤੰਤ੍ਰ. "ਗੁਣ ਕਾਮਣ ਕਾਮਣਿ ਕਰੈ ਤਉ ਪਿਆਰੇ ਕਉ ਪਾਵੈ." (ਤਿਲੰ ਮਃ ੧) ਜੇ ਕਾਮਿਨੀ (ਇਸਤ੍ਰੀ) ਸ਼ੁਭਗੁਣਾਂ ਦਾ ਮੰਤ੍ਰ ਕਰੇ। ੩. ਸੰ. कार्म्मण ਕਾਰ੍‍ਮਣ. ਤੰਤਸ਼ਾਸਤ੍ਰ ਅਨੁਸਾਰ ਮਾਰਣ ਮੋਹਨ ਵਸ਼ਿਕਰਣ ਆਦਿਕ ਲਈ ਮੰਤ੍ਰ ਤੰਤ੍ਰ ਦਾ ਸਾਧਨ.