Meanings of Punjabi words starting from ਜ

ਸਰਵ- ਜੋ. ਜੇਹੜਾ. ਜੇਹੜੇ.


ਸਰਵ- ਜੋ. ਜੇਹੜੇ। ੨. ਵਿ- ਜੇਮਨ ਕੀਤੀ. ਛਕੀ. ਖਾਧੀ. "ਜਪਿ ਜੇਈ ਸ਼ਿਵ ਸੰਗ ਭਵਾਨੀ." (ਤੁਲਸੀ)


ਸੰ. ਜ੍ਯੇਸ੍ਠ. ਵਿ- ਵਡਾ. ਬਜ਼ੁਰਗ। ੨. ਕਰਤਾਰ. ਵਾਹਗੁਰੂ। ੩. ਪਤਿ ਦਾ ਵਡਾ ਭਾਈ. ਜੇਠ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫) ੪. ਜ੍ਯੈਸ੍ਠ. ਜੇਸ੍ਠਾ ਨਛਤ੍ਰ ਵਾਲੀ ਪੂਰਨਮਾਸੀ ਦਾ ਮਹੀਨਾ ਜੇਠ.


ਸੰ. ज्येष्ठा ਸੰਗ੍ਯਾ- ਕਾਵ੍ਯ ਅਨੁਸਾਰ ਉਹ ਨਾਇਕਾ, ਸੋ ਪਤੀ ਨੂੰ ਬਹੁਤ ਪਿਆਰੀ ਹੋਵੇ। ੨. ਵਿਚਕਾਰਲੀ ਉਂਗਲੀ। ੩. ਲਕ੍ਸ਼੍‍ਮੀ (ਲੱਛਮੀ). ੪. ਸਤਾਈ ਨਛਤ੍ਰਾਂ ਵਿੱਚੋਂ ਅਠਾਰਵਾਂ ਨਕ੍ਸ਼੍‍ਤ੍ਰ। ੫. ਵਿ- ਵਡੀ. ਜੇਠੀ। ੬. ਸੰਗ੍ਯਾ- ਕਿਰਲੀ. ਛਿਪਕਲੀ.


ਸਰਵ- ਜਿਸ ਦੇ. "ਜੇਹ ਹੀਐ ਅਹੰ ਬੁਧਿ ਬਿਕਾਰਾ." (ਬਾਵਨ) ੨. ਜਿਸ ਨੇ. "ਜੇਹ ਰਸਨ ਚਾਖਿਓ." (ਸਵੈਯੇ ਸ੍ਰੀ ਮੁਖਵਾਕ ਮਃ ੫) ੩. ਸੰਗ੍ਯਾ- ਕਮਾਣ ਦਾ ਚਿੱਲਾ. ਦੇਖੋ, ਜਿਹ. "ਤੀਰ ਜੇਹ ਮਾਂਹਿ ਜੋਰ ਜੋਰ." (ਗੁਪ੍ਰਸੂ)