Meanings of Punjabi words starting from ਤ

ਦੇਖੋ, ਤੁਠ ਅਤੇ ਤੁਠਾ. "ਸਤਿਗੁਰੁ ਤੂਠਾ ਸਹਜੁ ਭਇਆ." (ਆਸਾ ਛੰਤ ਮਃ ੫)


ਪ੍ਰਸੰਨਤਾ ਦੇਖੋ, ਤੁਠਿ। ੨. ਖ਼ੁਸ਼ ਹੋਕੇ। ੩. ਪ੍ਰਸੰਨ ਹੋਈ.


ਦੇਖੋ, ਤੂਣਿ। ੨. ਇੱਕ ਛੰਦ. ਦੇਖੋ, ਚਾਮਰ। ੩. ਸੰ. तृण. ਧਾ- ਭਰਨਾ, ਪੂਰਣ ਕਰਨਾ.


ਸੰ. ਸੰਗ੍ਯਾ- ਤੀਰਾਂ ਨਾਲ ਜੋ ਭਰਿਆ ਜਾਵੇ, ਭੱਥਾ. ਤਰਕਸ਼. ਦੇਖੋ, ਤੂਣ ੩. "ਤੂਣਿ ਕਸੇ ਕਟਿ ਚਾਪ ਗਹੇ ਕਰ." (ਰਾਮਾਵ)


ਸੰਗ੍ਯਾ- ਤੂਣੀਰ (ਭੱਥਾ) ਹੈ ਜਿਸ ਦਾ ਆਲਯ (ਘਰ), ਤੀਰ. (ਸਨਾਮਾ)


ਸੰ. ਅਤੇ ਫ਼ਾ. [توُت] ਸੰਗ੍ਯਾ- ਇੱਕ ਬਿਰਛ, ਜਿਸ ਦੇ ਫਲ ਖਾਣ ਵਿੱਚ ਮਿੱਠੇ ਹੁੰਦੇ ਹਨ ਅਤੇ ਛਟੀਆਂ ਦੇ ਟੋਕਰੇ ਆਦਿ ਬਣਦੇ ਹਨ. ਮਾਘ ਫੱਗੁਣ ਵਿੱਚ ਇਸ ਦੇ ਸਭ ਪੱਤੇ ਡਿਗ ਪੈਂਦੇ ਹਨ. Morus alba. ਪਿਉਂਦੀ ਤੂਤ ਦੀ ਸ਼ਹਤੂਤ ਸੰਗ੍ਯਾ ਹੈ.