Meanings of Punjabi words starting from ਬ

ਸੰ. ਬਾਹੁ. ਸੰਗ੍ਯਾ- ਭੁਜਾ.


ਕ੍ਰਿ ਡੁਬਦੇ ਨੂੰ ਬਾਂਹ ਫੜਾਕੇ ਬਾਹਰ ਕਰਨਾ। ੨. ਰਖ੍ਯਾ ਕਰਨੀ। ੩. ਸਹਾਇਤਾ ਕਰਨੀ।


ਕ੍ਰਿ- ਵਿਪਦਾ ਵੇਲੇ ਸਹਾਰਾ ਦੇਣਾ। ੨. ਆਪਣਾ ਕਰ ਲੈਣਾ। ੩. ਇਸਤ੍ਰੀ ਦਾ ਪਾਣਿਗ੍ਰਹਣ ਕਰਨਾ, ਅਰਥਾਤ ਵਿਆਹ ਕਰਨਾ। ੪. ਇਸਤ੍ਰੀ ਨੇ ਕਿਸੇ ਨੂੰ ਆਪਣਾ ਪਤੀ ਬਣਾ ਲੈਣਾ.


ਸੰਗ੍ਯਾ- ਬੀਸ ਭੁਜਾ ਵਾਲਾ ਰਾਵਣ.


ਵਿ- ਵਿੰਗਾ. ਵ੍ਯੰਗ. "ਨ ਸੰਤ ਬਾਰ ਬਾਂਕ ਹਨਐ." (ਬ੍ਰਹਮਾਵ) ਸੰਤਾਂ ਦਾ ਰੋਮ ਵਿੰਗਾ ਨਹੀਂ ਹੁੰਦਾ। ੨. ਸੰਗ੍ਯਾ- ਇਸਤ੍ਰੀਆਂ ਦੇ ਪੈਰਾਂ ਦਾ ਇੱਕ ਵਿੰਗਾ ਗਹਿਣਾ. ਪਾਜ਼ੇਬ। ੩. ਇੱਕ ਸ਼ਾਸਤ੍ਰ, ਜੋ ਸ਼ੇਰ ਦੇ ਨਹੁਂ" ਜੇਹਾ ਖ਼ਮਦਾਰ ਹੁੰਦਾ ਹੈ। ੪. ਡਿੰਗ. ਤਲਵਾਰ. ਸ਼ਮਸ਼ੇਰ. "ਬਾਂਕ ਬਜ੍ਰ ਬਿਛੂਓ ਤੁਹੀ." (ਸਨਾਮਾ) ਦੇਖੋ, ਸ਼ਸਤ੍ਰ.