Meanings of Punjabi words starting from ਸ

ਦੇਖੋ, ਸਰੋਤਾ. ੨.


ਫ਼ਾ. [سرانجام] ਸੰਗ੍ਯਾ- ਕਾਰਜ ਸਿੱਧ ਕਰਨ ਦਾ ਸਾਮਾਨ। ੨. ਪ੍ਰਬੰਧ. ਇੰਤਜਾਮ. "ਸਰੰਜਾਮਿ ਲਾਗੁ ਭਵਜਲ ਤਰਨ ਕੈ." (ਸੋਪੁਰਖੁ)


ਦੇਖੋ, ਸਰਨ੍ਯ. "ਸਰੰਣੀ ਉਧਾਰੇ." (ਕਲਕੀ)


ਸਰਹਿੰਦ ਦਾ ਸੰਖੇਪ. ਦੇਖੋ, ਸਰਹਿੰਦ. "ਮਾਈਆ ਲੰਬ ਸਰੰਦ ਰਹਿ." (ਭਾਗੁ) ਲੰਬ ਗੋਤ੍ਰ ਦਾ ਮਾਈਆ ਸਿੱਖ ਸਰਹਿੰਦ ਰਹਿੰਦਾ ਸੀ.


ਉੱਤਮ ਸ੍ਵਰ ਦੇਣ ਵਾਲਾ ਤਾਰਦਾਰ ਸਾਜ, ਜੋ ਗਜ ਨਾਲ ਵਜਾਈਦਾ ਹੈ. ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਤਜਵੀਜ ਨਾਲ ਬਣਵਾਕੇ ਸਿੱਖ ਰਾਗੀਆਂ ਨੂੰ ਬਖ਼ਸ਼ਿਆ ਅਤੇ ਵਜਾਉਣਾ ਸਿਖਾਇਆ. ਦੇਖੋ, ਸਾਜ। ੨. ਦੇਖੋ, ਸਿਰੰਦਾ.


ਦੇਖੋ, ਸਰਨ੍ਯ.