Meanings of Punjabi words starting from ਕ

ਸੰ. ਕਾਮਿਨੀ. ਸੰਗ੍ਯਾ- ਸੁੰਦਰ ਇਸਤ੍ਰੀ. "ਕਾਮਣਿ ਕਾਮਿ ਨ ਆਵਈ ਖੋਟੀ ਅਵਗੁਣਿਆਰ." (ਸ਼੍ਰੀ ਅਃ ਮਃ ੧)


ਵਿ- ਮੰਤ੍ਰ ਤੰਤ੍ਰ ਕਰਨ ਵਾਲੀ. ਦੇਖੋ, ਕਾਮਣ. "ਭੂੰਡੀ ਕਾਮਣਿ ਕਾਮਣਿਆਰਿ." (ਬਿਲਾ ਮਃ ੧) "ਕਾਮਣਿਆਰੀ ਕਾਮਣ ਪਾਏ ਬਹੁਰੰਗੀ ਗਲਿ ਤਾਗਾ." (ਵਡ ਮਃ ੧. ਅਲਾਹਣੀ)


ਦੇਖੋ, ਕਾਮਣਿ. "ਸੁਣਿ ਸੁਣਿ ਮੇਰੀ ਕਾਮਣੀ ਪਾਰਿਉਤਾਰਾ ਹੋਇ." (ਧਨਾ ਮਃ ੧)


ਦੇਖੋ, ਕਾਮਣ.


[قامت] ਸੰਗ੍ਯਾ- ਡੀਲ. ਕੱਦ.


ਦੇਖੋ, ਸੁਰਤਰੁ.


ਵਿ- ਕਾਮਨਾ ਦੇਣ ਵਾਲਾ. ਮਨਇੱਛਾ ਪੂਰੀ ਕਰਨ ਵਾਲਾ। ੨. ਸੰਗ੍ਯਾ- ਕਰਤਾਰ.


ਵਿ- ਕਾਮਨਾ ਦੇਣ ਵਾਲੀ। ੨. ਸੰਗ੍ਯਾ- ਇੱਕ ਦੇਵੀ, ਜੋ ਪਾਤਾਲ ਵਿੱਚ ਅਹਿਰਾਵਣ ਦਾ ਇਸ੍ਟ ਸੀ. "ਧਰ੍ਯੋ ਧ੍ਯਾਨ ਉਰ ਕਾਮਦ ਦੇਵੀ." (ਤੁਲਸੀ)


ਕਾਰਦਾਰ. ਅਹਿਲਕਾਰ."ਕਾਹੂੰ ਕਾਮਦਾਰ ਹੋਇ ਬਡੋ ਬਿਵਹਾਰ ਹੋਇ." (ਗੁਪ੍ਰਸੂ)