Meanings of Punjabi words starting from ਜ

ਹਿੰ. ਸੰਗ੍ਯਾ- ਪਾਜ਼ੇਬ. ਇਸਤ੍ਰੀਆਂ ਦੇ ਪੈਰ ਦਾ ਭੂਖਣ. "ਮੰਡਲ ਰਾਸ x x ਸਮ ਜੇਹਰ ਕੀ." (ਕ੍ਰਿਸਨਾਵ) ਰਾਸਮੰਡਲ ਪਾਜ਼ੇਬ ਜੇਹਾ (amphitheatre) ਰਚਿਆ.


ਜਿਸ ਦੇ ਆਸ਼੍ਰਯ (ਆਸਰੇ) ਲਗਕੇ. "ਜੇਹ ਲਗਿ ਭਉਜਲੁ ਤਰਨਾ." (ਸਵੈਯੇ ਸ੍ਰੀ ਮੁਖ ਵਾਕ ਮਃ ੫)


ਵਿਤਸ੍ਤਾ ਨਦੀ, ਜੋ ਕਸ਼ਮੀਰ ਵਿੱਚੋਂ ਵਾਰਿਨਾਗ ਆਦਿ ਚਸ਼ਮਿਆਂ ਤੋਂ ਉਪਜਕੇ ਬਾਰਾਂਮੂਲਾ, ਮੁੱਜਫ਼ਰਾਬਾਦ, ਕੋਹਾਲਾ, ਜੇਹਲਮ, ਗੁਜਰਾਤ, ਸ਼ਾਹਪੁਰ, ਝੰਗ ਆਦਿ ਇਲਾਕ਼ਿਆਂ ਵਿੱਚੋਂ ੪੫੦ ਮੀਲ ਵਹਿੰਦੀ ਹੋਈ ਮਘਿਆਣੇ ਪਾਸ ਚਨਾਬ (ਚੰਦ੍ਰਭਾਗਾ) ਵਿੱਚ ਜਾ ਮਿਲਦੀ ਹੈ. ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ, ਇਸੇ ਦੇ ਕਿਨਾਰੇ ਆਬਾਦ ਹੈ। ੨. ਪੰਜਾਬ ਦੇ ਇ਼ਲਾਕੇ ਇੱਕ ਨਗਰ, ਜੋ ਜੇਹਲਮ ਦੇ ਕਿਨਾਰੇ ਆਬਾਦ ਅਤੇ ਜ਼ਿਲ੍ਹੇ ਦਾ ਪ੍ਰਧਾਨ ਅਸਥਾਨ ਹੈ. ਰੇਲ ਦੇ ਰਸਤੇ ਜੇਹਲਮ ਲਹੌਰ ਤੋਂ ੧੦੪ ਮੀਲ ਹੈ.


ਸਰਵ- ਜੋ. ਜੌਣਸਾ। ੨. ਵਿ- ਜੇਹਾ. ਜੈਸਾ. "ਜੇਹੜਾ ਪੁਰਬ ਕਮਾਇਆ." (ਵਡ ਮਃ ੧. ਅਲਾਹਣੀ) "ਸਚੇ ਜੇਹੜਾ ਸੋਇ." (ਮਾਰੂ ਅਃ ਮਃ ੧) ਸੱਚੇ ਜੇਹਾ ਸੋਇ.


ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ.


(ਵਾਰ ਆਸਾ) ਜੇਹਾ ਆਪਣੇ ਤਾਂਈਂ ਤੂੰ ਦੇਖਦਾ ਹੈਂ, ਤੇਹਾ ਦੂਜੇ ਨੂੰ ਦੇਖ। ੨. ਜਿਸ ਦ੍ਰਿਸ੍ਟਿ ਨਾਲ ਤੂੰ ਵੇਖੇਂਗਾ, ਤੇਹੋ ਜਿਹਾ ਤੈਨੂੰ ਨਜ਼ਰ ਆਵੇਗਾ.


ਜਿਸ ਨੂੰ. ਜਿਸੇ। ੨. ਦੇਖੋ, ਜਿਹ.


ਵਿ- ਜੈਸੀ. "ਜੇਹੀ ਸੁਰਤਿ ਤੇਹਾ ਤਿਨ ਰਾਹੁ." (ਸ੍ਰੀ ਮਃ ੧) ੨. ਸੰਗ੍ਯਾ- ਜਿਹ (ਚਿੱਲਾ) ਰੱਖਣ ਵਾਲਾ ਧਨੁਖ. ਚਿੱਲੇਦਾਰ ਕਮਾਨ.


ਵਿ- ਜੈਸੀ ਤੈਸੀ। ੨. ਸਰਵ- ਜਿਸ ਤਿਸ. ਜਣਾ ਕ੍ਸ਼੍‍ਣਾ. ਭਾਵ- ਹਰ ਯਕ. "ਜੇਹੀ ਤੇਹੀ ਪੈ ਘਿਘਾਤ ਹੈ." (ਚਰਿਤ੍ਰ ੨੬੬)


ਦੇਖੋ, ਜੇਹਾ.