nan
nan
ਕ੍ਰਿ- ਮਲਣਾ. ਮਰ੍ਦਨ. "ਤਨਿ ਮਰਦਨ ਮਾਲਣਾ." (ਆਸਾ ਮਃ ੫)
nan
ਦੇਖੋ, ਮਾਲਿਨੀ. "ਭਾਰ ਅਠਾਰਹ ਮਾਲਣਿ ਤੇਰੀ." (ਮਾਰੂ ਸੋਲਹੇ ਮਃ ੧)
ਮੱਲਦਾ. ਕਬਜਾ ਕਰਦਾ. ਮੱਲਦੇ ਹੋਏ. "ਕਾਹੂਬਿਹਾਵੈ ਸੋ ਪਿੜੁ ਮਾਲਤੁ." (ਰਾਮ ਅਃ ਮਃ ੫)
ਦੇਖੋ, ਮਾਲਤੀ.
ਸੰ. ਸੰਗ੍ਯਾ- ਚਮੇਲੀ ਦੀ ਇੱਕ ਜਾਤਿ. Jasminum Grandiflorum। ੨. ਚੰਦ੍ਰਮਾ ਦੀ ਚਾਂਦਨੀ। ੩. ਇੱਕ ਨਦੀ। ੪. ਇੱਕ ਛੰਦ. ਦੇਖੋ, ਸਵੈਯੇ ਦਾ ਰੂਪ ੧੦.#(ਅ) ਦੂਜਾ ਰੂਪ- ਚਾਰ ਚਰਣ, ਪ੍ਰਤਿ ਚਰਣ ਦੋ ਜਗਣ , .#ਉਦਾਹਰਣ-#ਗੁਰੂਸਿਖ ਮਾਨ। ਰਹੋ ਪ੍ਰਭੁ ਧ੍ਯਾਨ।#ਵਿਕਾਰਨ ਹਾਨ। ਲਹੋ ਨਿਰਵਾਨ ॥#(ੲ) ਤੀਜਾ ਰੂਪ- ਪ੍ਰਤਿ ਚਰਣ ਨ, ਰ, ਗ, ਲ. , , , .#ਉਦਾਹਰਣ-#ਸੁਮਤਿ ਵਾਨ ਹੈ ਸੋਯ। ਰਹਿਤ ਨਾਹਿ ਜੋ ਸੋਯ।#ਕਰਤ ਕਾਮ ਕੋ ਨਿੱਤ। ਧਰਤ ਨਾਮ ਮੇ ਚਿੱਤ ॥#(ਸ) ਚੌਥਾ ਰੂਪ- ਪ੍ਰਤਿ ਚਰਣ ੧੧. ਮਾਤ੍ਰਾ ਅੰਤ ਗੁਰੁ ਲਘੁ.#ਉਦਾਹਰਣ-#ਮਾਤਾ ਪਿਤਾ ਸਨਮਾਨ,#ਕਰਤ ਜੁ ਹਿਤ ਚਿਤ ਠਾਨ,#ਤੇ ਹੈਂ ਸੁਘੜ ਸੁਜਾਨ,#ਕਵਿਜਨ ਕਰਤ ਬਖਾਨ.#(ਹ) ਪੰਜਵਾਂ ਰੂਪ- ਇਸ ਭੇਦ ਦਾ ਨਾਮਾਂਤਰ "ਯਮੁਨਾ" ਭੀ ਹੈ. ਪ੍ਰਤਿ ਚਰਣ, ਨ, ਜ, ਜ, ਰ. , , , .#ਉਦਾਹਰਣ-#ਪਢ ਗੁਰੁਗ੍ਰੰਥ ਅਨੰਦ ਪਾਗਹੀਂ,#ਗੁਰੁਸਿਖ ਪਾਦ ਸਨੰਮ੍ਰ ਲਾਗਹੀਂ,#ਪਰਵਥੁ ਕੋ ਨਹਿ ਲੋਭ ਧਾਰਤੇ,#ਕਹਿਕਰ ਵਾਕ ਸਦੀਵ ਪਾਲਤੇ.
nan
ਭ੍ਰਮਰ. ਭੌਰਾ. ਮਧੁਕਰ. ਖਟਪਦ. ਦੇਖੋ, ਮਾਲਤੀ ੧.
ਪੂਰਵੀ ਬੰਗਾਲ ਅਤੇ ਆਸਾਮ ਵਿੱਚ ਕਾਲਿੰਦ੍ਰੀ ਅਤੇ ਮਹਾਨੰਦਾ ਦੇ ਸੰਗਮ ਤੇ ਇੱਕ ਨਗਰ, ਜੋ ਕਲਕੱਤੇ ਤੋਂ ੨੦੭ ਮੀਲ ਹੈ. ਇੱਥੋਂ ਦੇ ਅੰਬਾਂ ਦੀ ਜਾਤਿ ਭਾਰਤ ਵਿੱਚ ਬਹੁਤ ਪ੍ਰਸਿੱਧ ਹੈ. ਇਸ ਸ਼ਹਿਰ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਰਾਜੇ ਹਨ. "ਚਲ ਕ੍ਰਿਪਾਲੁ ਜਬ ਆਗੇ ਗਏ। ਨਗਰ ਮਾਲਦਾ ਪ੍ਰਾਪਤ ਭਏ ॥" (ਗੁਪ੍ਰਸੂ)