ਪੂ. ਸਾੜ੍ਹੀ. ਓਢਨੀ. ਸ਼ਾਟਿਕਾ. "ਦੇਹੁ ਕਹ੍ਯੋ ਹਮਰੀ ਸਰ੍ਹੀਆ." (ਕ੍ਰਿਸਨਾਵ)
ਜਿਲਾ ਫਿਰੋਜ਼ਪੁਰ, ਤਸੀਲ ਥਾਣਾ ਮੋਗਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਡਗਰੂ ਤੋਂ ਈਸ਼ਾਨ ਕੋਣ ਦੋ ਮੀਲ ਦੇ ਕਰੀਬ ਹੈ. ਇਸ ਪਿੰਡ ਤੋਂ ਦੱਖਣ ਦਿਸ਼ਾ ੧. ਫਰਲਾਂਗ ਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰੁਦ੍ਵਾਰਾ ਹੈ. ਛੋਟਾ ਜਿਹਾ ਮੰਦਿਰ ਬਣਿਆ ਹੋਇਆ ਹੈ. ਸਿੰਘ ਪੁਜਾਰੀ ਹੈ, ਇਸ ਗੁਰਦ੍ਵਾਰੇ ਨਾਲ ਦੋ ਘੁਮਾਉਂ ਜ਼ਮੀਨ ਇਸੇ ਪਿੰਡ ਵੱਲੋਂ ਹੈ.
nan
ਸੰ. ਸ਼ਲ੍ ਧਾ- ਗਤਿ. ਜਾਣਾ. ਉਸਤਤਿ ਕਰਨਾ. ਚੁਭਣਾ। ੨. ਸੰ. ਸਲ੍. ਧਾ- ਸਰਕਣਾ. ਥਰਥਰਾਉਣਾ। ੩. ਸੰਗ੍ਯਾ- ਜਲ। ੪. ਉਸਤਤਿ. ਤਅ਼ਰੀਫ। ੫. ਊਂਟ. ਸ਼ੁਤਰ। ੬. ਪ੍ਰਾ. ਚਿਤਾ. ਚਿਖਾ. "ਚੜ੍ਹ ਬੈਠੇ ਤਹਿ ਸਲ ਕੋ ਬਨਾਇ." (ਰਾਮਾਵ) "ਗੰਧਿ ਮੇਲੀ ਸਲ ਮੱਧੰ." (ਸਲੋਹ) ੭. ਦੇਖੋ, ਸਲ੍ਯ ਅਤੇ ਸੱਲ। ੮. ਅ਼. [شل] ਸ਼ੱਲ. ਸੰਗ੍ਯਾ- ਲੁੰਜਾ. ਲੰਗੜਾ। ੯. ਜਿਸ ਦੇ ਹੱਥ ਪੈਰ ਨਹੀਂ ਹਿਲਦੇ. ਜੜ੍ਹ ਰੂਪ.
ਦੇਖੋ, ਸਲ੍ਯ.
nan
ਦੇਖੋ, ਸੇਹ.