Meanings of Punjabi words starting from ਕ

ਸੰਗ੍ਯਾ- ਅਹਿਲਕਾਰੀ.


ਉੱਦੀਪਨ ਵਿਭਾਵ। ੨. ਵਸੰਤ.


ਰਤਿ ਦਾ ਪਤਿ, ਮਨੋਜ. ਅਨੰਗ. ਮਦਨ. ਭੋਗ ਵਿਲਾਸ ਦਾ ਦੇਵਤਾ. ਦੇਖੋ, L. Cupid.


ਪੁਰਾਣਾਂ ਅਨੁਸਾਰ ਸੁਰਗ ਦੀ ਇੱਕ ਗਊ, ਜੋ ਸਮੁੰਦਰ ਰਿੜਕਣ ਸਮੇਂ ਨਿਕਲੀ ਹੈ. ਇਹ ਮਨਚਿਤਵੇ ਪਦਾਰਥ ਦੇਣ ਕਰਕੇ ਕਾਮਧੇਨੁ ਸਦਾਉਂਦੀ ਹੈ. "ਅਨਿਕ ਬਸੁਧਾ ਅਨਿਕ ਕਾਮਧੇਨ." (ਸਾਰ ਅਃ ਮਃ ੫)#"ਕਾਮਧੇਨੁ ਸੋਹੀ ਦਰਬਾਰੇ." (ਮਾਰੂ ਸੋਲਹੇ ਮਃ ੫) "ਕਾਮਧੈਨ ਬਸਿ ਜਾਕੇ." (ਮਾਰੂ ਰਵਿਦਾਸ)#ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਦਕ੍ਸ਼੍‍ ਦੀ ਕੰਨ੍ਯਾ ਸੁਰਭਿ ਦੇ ਉਦਰ ਤੋਂ ਕਸ਼੍ਯਪ ਦੀ ਬੇਟੀ ਰੋਹਿਣੀ ਜਨਮੀ. ਰੋਹਿਣੀ ਦੇ ਗਰਭ ਤੋਂ ਸੂਰਸੇਨ ਵਸੁ ਦੇ ਵੀਰਯ ਕਰਕੇ ਕਾਮਧੇਨੁ ਦਾ ਜਨਮ ਹੋਇਆ. ਇੱਕ ਵਿਸਈ ਵੇਤਾਲ ਕਾਮਧੇਨੁ ਦੀ ਸੁੰਦਰਤਾ ਦੇਖਕੇ ਮੋਹਿਤ ਹੋ ਗਿਆ ਅਤੇ ਬੈਲ ਦਾ ਰੂਪ ਧਾਰਕੇ ਉਸ ਨੇ ਕਾਮਧੇਨੁ ਨਾਲ ਭੋਗ ਕੀਤਾ, ਜਿਸ ਤੋਂ ਇੱਕ ਵੱਡੇ ਕ਼ੱਦ ਦਾ ਬੈਲ ਜਨਮਿਆ ਜੋ ਸ਼ਿਵ ਦਾ ਵਾਹਨ ਹੋਇਆ।#੨. ਕਪਿਲਾ ਨਾਮਕ ਕਾਮਧੇਨੁ ਇੱਕ ਗਊ, ਜੋ ਮਨ ਚਿਤਵੇ ਪਦਾਰਥ ਦਿੰਦੀ ਸੀ. ਇਹ ਗਾਂ ਵਿਸਨੁ ਨੇ ਬ੍ਰਹਮਾ ਨੂੰ ਦਿੱਤੀ ਸੀ, ਉਸ ਤੋਂ ਭ੍ਰਿਗੁ ਨੂੰ ਅਤੇ ਉਸ ਪਾਸੋਂ ਜਮਦਗ੍ਨਿ ਰਿਖੀ ਨੂੰ ਪ੍ਰਾਪਤ ਹੋਈ. ਜਦ ਕਾਰ੍‍ਤਵੀਰ੍‍ਯ ਨੇ ਜਮਦਗ੍ਨਿ ਮਾਰ ਦਿੱਤਾ, ਤਦ ਇਹ ਬ੍ਰਹਮਲੋਕ ਨੂੰ ਚਲੀ ਗਈ. ਦੇਖੋ, ਬ੍ਰਹਮ੍‍ਵੈਵਰ੍‍ਤ ਪੁਰਾਣ.


ਸੰ. ਸੰਗ੍ਯਾ- ਇੱਛਾ. ਚਾਹ. ਵਾਸਨਾ। ੨. ਅਭਿਲਾਖਾ ਦੀ, ਕ੍ਰਿਯਾ ਵਿੱਚ ਬਦਲਣ ਦੀ ਚੇਸ੍ਟਾ.


ਸੰ. कामनार्थिन् ਵਿ- ਕਾਮਨਾ ਚਾਹੁਣ ਵਾਲਾ. ਇੱਛਾਨੁਸਾਰ ਮੰਗਣ ਵਾਲਾ। ੨. ਸੰਗ੍ਯਾ- ਕਾਮਨਾਰੂਪ ਰਥ ਵਾਲਾ ਕਾਮਦੇਵ.


ਦੇਖੋ, ਕਾਮਣਿ ਅਤੇ ਕਨਕਾਮਨੀ. "ਕਾਮਨਿ ਚਾਹੈ ਸੁੰਦਰ ਭੋਗ." (ਬਸੰ ਅਃ ਮਃ ੧)