Meanings of Punjabi words starting from ਗ

ਫ਼ਾ. [گوئیم] ਅਸੀਂ ਕਹਿੰਦੇ ਹਾਂ. ਅਸੀਂ ਕਹੀਏ. ਅਸੀਂ ਕਹਾਂਗੇ.


ਫ਼ਾ. [گوش] ਗੋਸ਼. ਸੰਗ੍ਯਾ- ਕੰਨ. "ਦਰ ਗੋਸ ਕੁਨ ਕਰਤਾਰ." (ਤਿਲੰ ਮਃ ੧) ੨. ਦਸਵੀਂ ਪਾਤਸ਼ਾਹੀ ਦੇ ਗੁਰੁਵਿਲਾਸ ਵਿੱਚ ਸ੍ਯਾਹਗੋਸ਼ ਦੀ ਥਾਂ ਕੇਵਲ ਗੋਸ਼ ਸ਼ਬਦ ਵਰਤਿਆ ਹੈ. ਦੇਖੋ, ਸ੍ਯਾਹਗੋਸ਼.


ਹੇ ਗੋਸ੍ਵਾਮੀ. ਦੇਖੋ, ਗੁਸਈਆ. "ਹਰਿ ਰਾਖੁ ਮੇਰੇ ਗੋਸਈਆ." (ਗਉ ਮਃ ੪)


ਸੰ. ਗੋਸ੍ਠ. ਸੰਗ੍ਯਾ- ਗਊਆਂ ਦੇ ਠਹਿਰਣ ਦਾ ਥਾਂ. ਗੋਸ਼ਾਲਾ। ੨. ਸੰ. ਗੋਸ੍ਠੀ. ਸ਼ਭਾ. ਮਜਲਿਸ। ੩. ਭਾਵ- ਸਭਾ ਵਿੱਚ ਵਾਰਤਾਲਾਪ. ਚਰਚਾ. "ਗੋਸਟਿ ਗਿਆਨ ਨਾਮ ਸੁਣਿ ਉਧਰੇ." (ਸੋਰ ਮਃ ੫)


ਫ਼ਾ. [گوشت] ਗੋਸ਼੍ਤ। ਸੰਗ੍ਯਾ- ਮਾਸ. "ਭੂਤਾਂ ਇੱਲਾਂ ਕਾਗੀਂ ਗੋਸਤ ਭੱਖਿਆ." (ਚੰਡੀ ੩)