Meanings of Punjabi words starting from ਜ

ਕ੍ਰਿ. ਵਿ- ਅਗਰ. ਯਦਿ. "ਜੇਕਰਿ ਸੂਤਕੁ ਮੰਨੀਐ." (ਵਾਰ ਆਸਾ)


ਜੇ ਕੁਛ. ਦੇਖੋ, ਕਾ.


ਮੱਕੇ ਮਦੀਨੇ ਦੀ ਗੋਸਟਿ ਵਿੱਚ ਧੋਬੀ (ਰਜਕ) ਦਾ ਇਹ ਨਾਉਂ ਆਇਆ ਹੈ, ਇਸ ਦੇ ਮੂਲ ਦਾ ਕੁਝ ਪਤਾ ਨਹੀਂ.


ਅ਼. [جِزیِہ] ਜਿਜ਼ੀਯਹ. ਮੁਸਲਮਾਨੀ ਰਾਜ ਵਿੱਚ ਜੋ ਲੋਕ ਇਸਲਾਮ ਮਤ ਨਹੀਂ ਰਖਦੇ, ਉਨ੍ਹਾਂ ਉੱਪਰ ਜੋ ਟੈਕਸ ਲਗਾਇਆ ਜਾਵੇ ਉਸ ਦਾ ਨਾਮ "ਜਿਜ਼ੀਯਹ" ਹੈ.¹ ਹਰ ਇੱਕ ਬਾਲਿਗ਼ ਤੋਂ ਇੱਕ ਦੀਨਾਰ² ਪ੍ਰਤਿ ਸਾਲ ਲੈਣੀ ਵਿਧਾਨ ਹੈ, ਜੋ ਅਨ੍ਯਮਤੀਏ ਟੈਕਸ ਅਦਾ ਕਰਦੇ ਸਨ, ਉਹ "ਅਮਨ" ਅਰਥਾਤ ਰਾਜ੍ਯ ਵੱਲੋਂ ਰਖ੍ਯਾ ਦੀ ਜੁੱਮੇਵਾਰੀ ਦੇ ਅਧਿਕਾਰੀ ਹੁੰਦੇ. ਐਲਫ਼ਿਨਸ੍ਟਨ Elphinstone ਲਿਖਦਾ ਹੈ ਕਿ ਮੁਸਲਮਾਨਾਂ ਦੇ ਰਾਜ ਵਿੱਚ ਅਮੀਰ ਤੋਂ ੪੮ ਦਿਰਹਮ³ ਸਾਲਾਨਾ, ਮਾਮੂਲੀ ਦਰਜੇ ਦੇ ਆਦਮੀ ਤੋਂ ੨੪ ਅਤੇ ਮਜ਼ਦੂਰੀ ਪੇਸ਼ਾ ਲੋਕਾਂ ਤੋਂ ੧੨. ਦਿਰਹਮ ਸਾਲਾਨਾ ਲਏ ਜਾਂਦੇ ਸਨ. ਇਸਤ੍ਰੀਆਂ ਅਤੇ ਬੱਚਿਆਂ ਪੁਰ ਇਹ ਟੈਕਸ ਨਹੀਂ ਲਾਇਆ ਜਾਂਦਾ ਸੀ.⁴#ਅ਼ਲਾਉੱਦੀਨ ਨੂੰ ਉਸ ਦੇ ਕ਼ਾਜੀ ਨੇ ਆਖਿਆ ਸੀ ਕਿ ਇਮਾਮ ਹ਼ਨੀਫ਼ਾ ਦੇ ਕਥਨ ਅਨੁਸਾਰ ਜਿਜ਼ੀਯਹ ਮੌਤ ਦੇ ਦੰਡ ਤੁੱਲ ਹੈ. ਜੋ ਇਸਲਾਮ ਕ਼ਬੂਲ ਨਹੀਂ ਕਰਦਾ ਉਹ ਕ਼ਤਲ ਕਰ ਦੇਣ ਦੇ ਲਾਇਕ਼ ਹੈ, ਪਰ ਇਹ ਕਾਫ਼ਿਰ ਪੁਰ ਦਯਾ ਹੈ ਕਿ ਮਾਰਣ ਦੀ ਥਾਂ ਉਸ ਪੁਰ ਜਿਜ਼ੀਯਹ ਲਗਾਇਆ ਜਾਵੇ. ਜਦ ਹਿੰਦੂ ਤੋਂ ਜਿਜ਼ੀਜਹ ਮੰਗਿਆ ਜਾਵੇ ਤਦ ਉਸ ਨੂੰ ਸ਼ੁਕਰਗੁਜ਼ਾਰੀ ਨਾਲ ਅਦਾ ਕਰਨਾ ਚਾਹੀਏ.#ਔਰੰਗਜ਼ੇਬ ਨੇ. ਹੁਕਮ ਦਿੱਤਾ ਸੀ ਕਿ ਹਰੇਕ ਕਾਫ਼ਿਰ ਅ਼ਦਾਲਤ ਵਿੱਚ ਹ਼ਾਜਿਰ ਹੋਕੇ ਆਪਣੇ ਹੱਥੀਂ ਜੇਜੀਆ ਅਦਾ ਕਰਿਆ ਕਰੇ.#ਜੇਜੀਆ ਭਰਣਵਾਲੇ ਲੋਕਾਂ ਲਈ ਹੁਕਮ ਸੀ ਕਿ ਓਹ ਮੋਮਿਨਾਂ ਜੇਹੀ ਪੋਸ਼ਾਕ ਨਾ ਪਹਿਰਨ. "ਜੇਜੀਆ ਡੰਨੁ ਕੋ ਲਏ ਨ ਜਗਾਤਿ." (ਆਸਾ ਅਃ ਮਃ ੫) "ਇਨੈ ਜੇਜਵਾ ਲਗੈ ਮਹਾਨ." (ਗੁਪ੍ਰਸੂ)


ਦੇਖੋ, ਜੇਸਟ। ੨. ਜ੍ਯੈਸ੍ਠ. ਜੇਠ ਦਾ ਮਹੀਨਾ. "ਹਰਿ ਜੇਠ ਜੁੜੰਦਾ ਲੋੜੀਅ ਲੋੜੀਐ." (ਬਾਰਹਮਾਹਾ ਮਾਝ) ਦੇਖੋ, ਜੁੜੰਦਾ। ੩. ਵਿ- ਜੇਠਾ. ਜਠੇਰਾ. "ਜੇਠ ਕੇ ਨਾਮਿ ਡਰਉ." (ਆਸਾ ਕਬੀਰ) ਇਸ ਥਾਂ ਭਾਵ ਯਮਰਾਜ ਤੋਂ ਹੈ. ਸਾਂਪ੍ਰਦਾਈ ਗ੍ਯਾਨੀ ਆਖਦੇ ਹਨ ਕਿ ਪਹਿਲਾਂ ਕਾਲ ਰਚਕੇ ਫੇਰ ਜਗਤ ਰਚਿਆ, ਇਸ ਲਈ ਇਹ ਜੇਠ ਹੈ.


ਵਿ- ਜ੍ਯੇਸ੍ਠ. ਵਡਾ. ਬਜ਼ੁਰਗ. ਵ੍ਰਿੱਧ। ੨. ਸੰਗ੍ਯਾ- ਸ੍ਰੀ ਗੁਰੂ ਰਾਮਦਾਸ ਜੀ ਦਾ ਪਹਿਲਾ ਨਾਮ। ੩. ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ। ੪. ਸੇਠੀ ਗੋਤ ਦਾ ਸ਼੍ਰੀ ਗੁਰੂ ਅਰਜਨਦੇਵ ਦਾ ਆਤਮਗ੍ਯਾਨੀ ਸਿੱਖ, ਜੋ ਲਹੌਰ ਗੁਰੂ ਸਾਹਿਬ ਨਾਲ ਕੈ਼ਦ ਰਿਹਾ. ਇਸ ਨੇ ਗਵਾਲੀਅਰ ਦੇ ਕ਼ਿਲੇ ਗੁਰੂ ਹਰਿਗੋਬਿੰਦ ਸਾਹਿਬ ਦੀ ਭੀ ਸੇਵਾ ਕੀਤੀ। ੫. ਬਹਿਲ ਗੋਤ ਦਾ ਇੱਕ ਪ੍ਰੇਮੀ ਜੋ ਗੁਰੂ ਅਰਜਨਦੇਵ ਦਾ ਸਿੱਖ ਸੀ। ੬. ਹੇਹਰ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਮਹਾਨ ਯੋਧਾ ਸੀ. ਇਹ ਗੁਰੂਸਰ ਦੇ ਜੰਗ ਵਿੱਚ ਸ਼ਹੀਦ ਹੋਇਆ।#੭. ਜੌਨਪੁਰ ਨਿਵਾਸੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜਿਸ ਨੂੰ ਤਾਮਸੀ ਤਪ ਛੱਡਕੇ ਇੰਦ੍ਰੀਆਂ ਦਾ ਨਿਗ੍ਰਹਰੂਪ ਤਪ ਕਰਨਾ ਗੁਰੂ ਸਾਹਿਬ ਨੇ ਉਪਦੇਸ਼ ਕੀਤਾ। ੮. ਲਖਨੌਰ ਨਿਵਾਸੀ ਮਸੰਦ, ਜੋ ਗੁਰੂ ਤੇਗਬਹਾਦੁਰ ਸਾਹਿਬ ਦਾ ਸੇਵਕ ਸੀ. ਪਟਨੇ ਤੋਂ ਆਨੰਦਪੁਰ ਨੂੰ ਆਉਂਦੇ ਦਸ਼ਮੇਸ਼ ਇਸ ਦੇ ਘਰ ਵਿਰਾਜੇ ਸਨ.