nan
ਖ਼ਾ. ਸੰਗ੍ਯਾ- ਸਤਿ ਸ੍ਰੀ ਅਕਾਲ ਦਾ ਜੈਕਾਰਾ. ਦੇਖੋ, ਅਕਾਲ ਬਾਂਗਾ.
ਬਾਂਗ (ਅਜਾਨ) ਦੇਣ ਵਾਲਾ. "ਬਾਂਗੀ ਕਸਾਈ ਡੇਰੇ ਨਾ ਆਵੈ." (ਪ੍ਰਾਪੰਪ੍ਰ) ੨. ਦੇਖੋ, ਬਾਂਗਣਾ.
ਬਚਿਆ. "ਮਨਹੁ ਕਠੋਰੁ ਮਰੈ ਬਾਨਾਰਸਿ, ਨਰਕੁ ਨ ਬਾਂਚਿਆ ਜਾਈ." (ਆਸਾ ਕਬੀਰ) ੨. ਵਾਚਨ ਕੀਤਾ ਪੜ੍ਹਿਆ.
ਦੇਖੋ, ਬਾਚੇ। ੨. ਬਚੇ. ਬਚਗਏ. "ਸੇ ਜਨ ਬਾਂਚੇ, ਜੋ ਪ੍ਰਭੁ ਰਾਖੇ." (ਆਸਾ ਮਃ ੧)
ਸੰ. वाञ्छित. ਵਾਂਛਿਤ. ਚਾਹਿਆ ਹੋਇਆ. ਲੋੜੀਂਦਾ. "ਮਨਬਾਂਛਤ ਫਲ ਪਾਏ." (ਸੋਰ ਮਃ ੫) "ਬਾਂਛਤ ਨਾਂਹੀ, ਸੁ ਬੇਲਾ ਆਈ." (ਆਸਾ ਮਃ ੫) ਜੋ ਵੇਲਾ ਵਾਂਛਿਤ ਨਹੀਂ ਸੀ. ਉਹ ਆਇਆ. ਭਾਵ- ਮਰਨ ਦਾ ਸਮਾਂ.