Meanings of Punjabi words starting from ਮ

ਫ਼ਾ. [مالدار] ਦੌਲਤਮੰਦ. ਧਨਵਾਨ.


ਮਾਲਦੇਵ. ਦੇਖੋ, ਧੁਨੀ (ਗ).


ਸੰ. ਮਾਲਿਨੀ. ਮਾਲਾ ਬਣਾਉਣ ਵਾਲੀ. ਮਾਲੀ ਦੀ ਇਸਤ੍ਰੀ.


ਰਾਜਪੂਤਾਨੇ ਵਿੱਚ ਜੋਧਪੁਰ ਦਾ ਇਲਾਕਾ "ਮੱਲਾਨੀ" ਜੋ ਰਾਜਧਾਨੀ ਦੇ ਪੱਛਮ ਹੈ. ਇਸ ਦਾ ਰਕਬਾ ੫੭੫੦ ਵਰਗਮੀਲ ਹੈ. "ਮਾਲਨੇਰ ਮੁਲਤਾਨ ਮਾਲਵਾ ਵਸ਼ਿ ਕਿਯੋ." (ਚਰਿਤ੍ਰ ੨੧੭)


ਦੇਖੋ, ਮਾਲੂਮ. "ਹੈ ਯਹ ਕਥਾ ਜਗਤ ਮੇ ਮਾਲਮ." (ਚੌਬੀਸਾਵ)


ਅ਼. [مالومتع] ਮਾਲੋ ਮਤਾਅ਼ ਧਨ ਅਤੇ ਵਸਤ੍ਰ ਪਾਤ੍ਰ ਆਦਿ ਸਾਮਾਨ "ਮਾਲ ਮਤਾਹ ਲੁਟਾਯ ਅਤਿਥਿ ਹਨਐ- ਜਾਤ ਭ੍ਯੋ." (ਚਰਿਤ੍ਰ ੨੬੨)