Meanings of Punjabi words starting from ਰ

ਸੰ. रोमन्. ਸੰਗ੍ਯਾ- ਵਾਲ. ਲੂੰ. ਕੇਸ. "ਰੋਮ ਰੋਮ ਮਹਿ ਬਸਹਿ ਮੁਰਾਰਿ." (ਗਉ ਥਿਤੀ ਕਬੀਰ) ੨. ਦੇਖੋ, ਰੂਮ.


ਸੰ. ਵਿ- ਬਹੁਤ ਰੋਮਾਂ ਵਾਲਾ. ਜੱਤਲ। ੨. ਸੰਗ੍ਯਾ- ਮੀਢਾ। ੩. ਸੂਰ। ੪. ਦੇਖੋ, ਲੋਮਸਾ.


ਸੰ. ਰੋਮਹਰ੍ਸ- ਰੋਮਹਰ੍ਸਣ. ਸੰਗ੍ਯਾ- ਖ਼ੁਸ਼ੀ ਨਾਲ ਰੋਮਾਂ ਦਾ ਖੜੇ ਹੋਣਾ. ਰੋਮਾਂਚ. ਮਾਨੋ ਰੋਮਾਂ ਨੂੰ ਖ਼ੁਸ਼ੀ ਚੜ੍ਹ ਗਈ ਹੈ। ੨. ਦੇਖੋ, ਲੋਮਹਰਖਨ. "ਰੋਮਹਰਖਨ ਥੋ ਤਹਾਂ ਸੋਉ ਆਇਓ ਤਹਿ" ਦੌਰ." (ਕ੍ਰਿਸਨਾਵ) ੩. ਬਹੇੜਾ ਬਿਰਛ. ਦੇਖੋ, ਬਹੇੜਾ.


Roman Catholic- Church. ਈਸਾਈਆਂ ਦੀ ਪੁਰਾਣੀ ਸੰਪ੍ਰਦਾਯ, ਜਿਸ ਵਿੱਚ ਈਸਾ ਦੀ ਮਾਤਾ ਅਤੇ ਕਈ ਸੰਤਾਂ ਦੀ ਉਪਾਸਨਾ ਹੁੰਦੀ ਹੈ. ਇਸ ਦੀ ਪ੍ਰਧਾਨ ਗੱਦੀ ਤੇ ਰੋਮ ਵਿੱਚ ਪੋਪ ਹੈ. ਪਹਿਲਾਂ ਇਹ ਮਤ ਇੰਗਲੈਂਡ ਆਦਿ ਦੇਸਾਂ ਵਿੱਚ ਵਡੇ ਜ਼ੋਰ ਤੇ ਸੀ. ਹੁਣ ਪ੍ਰੋਟੈਸਟੈਂਟ (Protestant) ਮਤ, ਜਿਸ ਦੀ ਨਿਉਂ ਜਰਮਨ ਸੱਜਨ ਲੂਥਰ¹ ਨੇ ਸਨ ੧੫੨੯ ਵਿੱਚ ਰੱਖੀ, ਬਹੁਤ ਫੈਲ ਗਿਆ ਹੈ. ਇਸ ਨੇ ਪਹਿਲੇ ਚਰਚ ਦਾ ਸਰਵਨਾਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਫੇਰ ਭੀ ਇਸ ਵੇਲੇ ਦੁਨੀਆਂ ਵਿੱਚ ੩੦੦, ੦੦੦, ੦੦੦ ਤੋਂ ਵੱਧ ਰੋਮਨ ਕੈਥੋਲਿਕ ਹਨ.


ਦੇਖੋ, ਲੋਮਪਾਦ.


ਕ੍ਰਿ- ਦੁਖ ਉਠਾਕੇ ਮਰਨਾ। ੨. ਕਿਸੇ ਕਾਰਜ ਦੇ ਪੂਰਾ ਕਰਨ ਲਈ ਕਸ੍ਟ ਉਠਾਉਣਾ ਅਤੇ ਪ੍ਰਾਣਾਂ ਦੀ ਭੀ ਪਰਵਾ ਨਾ ਕਰਨੀ. ਦੇਖੋ, ਰੋਇ.