Meanings of Punjabi words starting from ਸ

ਤੁ. [شلق] ਸ਼ਲਕ਼. ਸੰਗ੍ਯਾ- ਬਹੁਤ ਬੰਦੂਕਾਂ ਦੀ ਇੱਕ ਵਾਰ ਹੀ ਚਲਾਉਣ ਦੀ ਕ੍ਰਿਯਾ. ਬਾੜ ਝਾੜਨੀ. ਅੰ. Volley. "ਕਰ ਸਲਖ ਦੇਵਨ ਪ੍ਰਿਥਮ ਯਾਤ੍ਰਾ." (ਸਲੋਹ) "ਛੁਟੀ ਤੁਫੰਗਹਿ ਸਲਖ ਬਿਸਾਲਾ." (ਗੁਪ੍ਰਸੂ) ੨. ਸੰ. ਸ਼ਲ੍‌ਕ. ਟੁਕੜਾ. ਖੰਡ। ੩. ਪਿੱਠ. ਪ੍ਰਿਸ੍ਠ. ਪੀਠ.


ਫ਼ਾ. [شلغم] ਸ਼ਲਗ਼ਮ. ਸ਼ਲਜਮ. ਗੋਂਗਲੂ. ਅੰ. Turnip. ਧੰਨੀ ਪੋਠੋਹਾਰ ਵਿੱਚ ਠਿੱਪਰ ਆਖਦੇ ਹਨ.


ਦੇਖੋ, ਸਲਾਘਾ ਅਤੇ ਸਲੰਘ.


ਵਿ- ਲੱਜਾ ਸਹਿਤ. ਸ਼ਰਮ ਵਾਲਾ.


ਅ਼. [سلطنت] ਸਲਤ਼ਨਤ. ਸੰਗ੍ਯਾ- ਹੁਕੂਮਤ। ੨. "ਬਾਦਸ਼ਾਹਤ. ਸਲ- ਤਨ ਹਿਤ ਬਹੁ ਕਰੇ ਉਪਾਯ"#(ਗੁਪ੍ਰਸੂ)