Meanings of Punjabi words starting from ਕ

ਬਲਭਦ੍ਰ. ਬਲਰਾਮ, ਜੋ ਪ੍ਰਦ੍ਯੁਮਨ ਦੀ ਪਾਲਨਾ ਕਰਦਾ ਸੀ. ਪ੍ਰਦ੍ਯੁਮਨ ਨੂੰ ਗੋਦੀ ਵਿੱਚ ਖੇਡਾਉਣ ਵਾਲਾ. ਪ੍ਰਦ੍ਯੁਮਨ ਕਾਮ ਦਾ ਅਵਤਾਰ ਲਿਖਿਆ ਹੈ.


ਜਾਚਰ ਨਾਇਕ ਸਤ੍ਰੁ. (ਸਨਾਮਾ) ਕਾਮ (ਪ੍ਰਦ੍ਯੁਮਨ) ਦੇ ਪਾਲਣ ਵਾਲਾ ਬਲਰਾਮ, ਉਸ ਦਾ ਛੋਟਾ ਭਾਈ ਕ੍ਰਿਸਨਦੇਵ, ਉਸ ਦੀ ਇਸਤ੍ਰੀ ਯਮੁਨਾ, ਉਸ ਤੋਂ ਉਤਪੰਨ ਹੋਇਆ ਘਾਸ, ਉਸ ਦੇ ਚਰਣ ਵਾਲਾ ਮ੍ਰਿਗ, ਉਸ ਦਾ ਸ੍ਵਾਮੀ ਸ਼ੇਰ, ਉਸ ਦੀ ਵੈਰਣ ਬੰਦੂਕ਼.


[کام بخش] ਵਿ- ਕਾਮ (ਮੁਰਾਦ) ਬਖ਼ਸ਼ਣ ਵਾਲਾ। ੨. ਸੰਗ੍ਯਾ- ਔਰੰਗਜ਼ੇਬ ਦਾ ਛੋਟਾ ਪੁਤਰ, ਜਿਸ ਦਾ ਜਨਮ ਸਨ ੧੬੬੭ ਅਤੇ ਦੇਹਾਂਤ ੧੭੦੮ ਵਿੱਚ ਹੋਇਆ.


ਦੇਖੋ, ਪੰਚਬਾਣ। ੨. ਪੰਜ ਸੰਖ੍ਯਾ ਬੋਧਕ, ਕਿਉਂਕਿ ਕਾਮ ਦੇ ਤੀਰ ਪੰਜ ਹਨ.


ਸੰ. ਵਿ- ਜਿਸ ਤੋਂ ਕਾਮਨਾ ਦੀ ਸਿੱਧੀ ਹੋਵੇ। ੨. ਜਿਸ ਦੀ ਇੱਛਾ ਕੀਤੀ ਜਾਵੇ.


ਕਾਮ ਦਾ ਵੈਰੀ ਸ਼ਿਵ.


ਕੰਬਲ. "ਪੀਸਨ ਪੀਸਿ ਓਢਿ ਕਾਮਰੀ." (ਸੂਹੀ ਮਃ ੫)


ਕਾਮਰੂਪ ਦਾ ਸੰਖੇਪ.