Meanings of Punjabi words starting from ਦ

ਦਿੰਦਾ ਹੈ. "ਸਭਹਿਨ ਕੋ ਰੋਜੀ ਨਿਤ ਦੇਈ." (ਗੁਪ੍ਰਸੂ) ੨. ਦੇਵੇਂ. ਦਾਨ ਕਰੇਂ। ੩. ਦੇਵਤਾ ਦੀ ਇਸਤ੍ਰੀ. ਦੇਵੀ. "ਦੇਈ ਮਹਾਂ ਕ੍ਰੋਧ ਕਰ ਗਰਜੀ." (ਸਲੋਹ)


ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ.


ਸੰ. देशहितैषिन. ਵਿ- ਦੇਸ਼ ਦਾ ਹਿਤ ਚਾਹੁਣ ਵਾਲਾ. ਮੁਲਕ ਦਾ ਖ਼ੈਰਖ਼ਾਹ.


ਦੇਖੋ, ਦੇਸਿਕ।


ਦੇਸ਼ ਅਤੇ ਸਮਾਂ. ਮੁਲਕ ਅਤੇ ਮੌਕਾ.


ਸੰਗ੍ਯਾ- ਮੁਲਕ ਵਿਚ ਹਲਚਲ. ਦੇਸ਼ ਵਿਚ ਅਸ਼ਾਂਤਿ। ੨. ਦੇਸ਼ ਤੋਂ ਜਾਣ ਦੀ ਕ੍ਰਿਯਾ. ਵਤਨ ਤੋਂ ਪ੍ਰਸ੍‍ਥਾਨ. "ਦੇਸਚਾਲ ਹਮ ਤੇ ਪੁਨ ਭਈ." (ਵਿਚਿਤ੍ਰ) ੩. ਦੇਸ਼ ਦੀ ਰੀਤਿ. ਮੁਲਕ ਦਾ ਰਿਵਾਜ.


ਸੰਗ੍ਯਾ- ਮੁਲਕ ਵਿੱਚ ਬੇਚੈਨੀ। ੨. ਵਿ- ਦੇਸ਼ ਵਿੱਚ ਉਲਟ ਪੁਲਟ (ਉਪਦ੍ਰਵ) ਕਰਨ ਵਾਲਾ. "ਦੇਸਤਲੱਟੀ ਬਸਨ ਨ ਦੇਵਹਿ." (ਚਰਿਤ੍ਰ ੨੦੭)


ਸੰਗ੍ਯਾ- ਦੇਸ਼ ਰੀਤਿ. ਮੁਲਕ ਦਾ ਰਿਵਾਜ.