ਸੰ. वाञ्छा- ਵਾਂਛਾ. ਸੰਗ੍ਯਾ- ਇੱਛਾ. ਚਾਹ. "ਬਾਂਛਹੁ ਧੂਰਿ ਪਵਿਤ੍ਰ ਕਰੇਰੈ." (ਕਾਨ ਮਃ ੫)
ਦੇਖੋ, ਬਾਂਛਤ.
ਸੰ. ਬੰਧ੍ਯਾ. ਸੰਗ੍ਯਾ- ਬੰਧੇ ਹੋਏ (ਮੁਕ਼ੱਰਿਰ) ਵੇਲੇ ਪੁਰ ਜੋ ਛਲ ਨਾ ਦੇਵੇ. ਉਹ ਇਸਤ੍ਰੀ ਜੋ ਸੰਤਾਨ ਜਣਨ ਲਈ ਸਮਰਥ ਨਾ ਹੋਵੇ. Barren ਦੇਖੋ, ਬੰਧਿਆ ਅਤੇ ਬੰਧ੍ਯਾ.
nan
nan
ਦੇਖੋ, ਬੰਧ੍ਯਾਪਨ.
ਬੰਧ੍ਯਾ. ਦੇਖੋ, ਬਾਂਝ. "ਜਿਨ ਹਰਿ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰਿ ਬਾਂਝਾ." (ਜੈਤ ਮਃ ੪)
ਸੰਗ੍ਯਾ- ਬਾਂਟਾ. ਭਾਗ. ਹਿੱਸਾ. "ਇਕ ਸਮ ਬਾਂਟ ਬੰਟ ਕਰ ਖਾਈ." (ਗੁਪ੍ਰਸੂ) ਸੰ. ਵੰਟ- वणट्. ਧਾ- ਹਿੱਸਾ ਕਰਨਾ, ਵੰਡਣਾ. ਵੱਖ ਕਰਨਾ। ੨. ਤਕਸੀਮ. ਵੰਡ.
ਕ੍ਰਿ- ਵੰਡਣਾ. ਤਕਸੀਮ ਕਰਨਾ. ਦੇਖੋ, ਬਾਂਟ.
ਸੰਗ੍ਯਾ- ਵੰਡਾ. ਹਿੱਸਾ. ਛਾਂਦਾ. ਦੇਖੋ, ਬਾਂਟ। ੨. ਚੰਬਾ. ਵਿ- ਪ੍ਰਸਿੱਧ. ਪ੍ਰਗਟ.
nan
ਵਿ- ਵਿੰਗਾ. ਟੇਢਾ। ੨. ਬਿੰਗੇ ਅੰਗਾਂ ਵਾਲਾ.