Meanings of Punjabi words starting from ਮ

ਸੰ. ਸੰਗ੍ਯਾ- ਅਵੰਤਿ ਦੇ ਆਸ ਪਾਸ ਦਾ ਦੇਸ਼. ਮਧ੍ਯ ਭਾਰਤ (ਸੇਂਟ੍ਰਲ ਇੰਡੀਆ) ਵਿੱਚ ਇੱਕ ਇਲਾਕਾ, ਜਿਸ ਵਿੱਚ ਇੰਦੌਰ, ਭੋਪਾਲ, ਧਾਰ, ਰਤਲਾਮ, ਜੌਰਾ, ਰਾਜਗੜ੍ਹ ਅਤੇ ਨਰਸਿੰਘਗੜ੍ਹ ਆਦਿ ਰਿਆਸਤਾਂ ਹਨ. ਮਾਲਵਾ। ੨. ਮਾਲਵ ਰਾਗ. ਦੇਖੋ, ਮਾਲਵਾ ੨.


ਮਾਲਵ ਦੇਸ਼ ਦਾ। ੨. ਮੁਲਵਈ. ਦੇਖੋ, ਮਾਲਵਾ ੩.


ਦੇਖੋ, ਵਕਫ.


ਦੇਖੋ, ਮਾਲਵ। ੨. ਮਾਲਵਰਾਗ. "ਕਿਦਾਰਾ ਔਰ ਮਾਲਵਾ." (ਕ੍ਰਿਸਨਾਵ) ਇਸ ਨੂੰ ਮਾਲਵੀ ਭੀ ਆਖਦੇ ਹਨ. ਇਹ ਪੂਰਬੀ ਠਾਟ ਦਾ ਸਾੜਵ ਸੰਪੂਰਣ ਰਾਗ ਹੈ, ਆਰੋਹੀ ਵਿੱਚ ਨਿਸਾਦ ਵਰਜਿਤ ਹੈ. ਜੇ ਲਾਇਆ ਜਾਵੇ, ਤਾਂ ਬਹੁਤ ਹੀ ਕੋਮਲ ਹੋਕੇ ਲਗਦਾ ਹੈ. ਸੜਜ ਗਾਂਧਾਰ ਪੰਚਮ ਨਿਸਾਦ ਸ਼ੁੱਧ, ਰਿਸਭ ਧੈਵਤ ਕੋਮਲ ਅਤੇ ਮੱਧਮ ਤੀਵ੍ਰ ਹੈ. ਰਿਸਭ ਵਾਦੀ ਅਤੇ ਧੈਵਤ ਸੰਵਾਦੀ ਹੈ. ਪੰਚਮ ਅਤੇ ਗਾਂਧਾਰ ਦੀ ਸੰਗਤਿ ਰਹਿਂਦੀ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ.#ਆਰੋਹੀ- ਸ ਰਾ ਗ ਮੀ ਪ ਧਾ ਸ.#ਅਵਰੋਹੀ- ਸ ਨ ਪ ਮੀ ਗ ਰਾ ਸ#ਦਸਮਗ੍ਰੰਥ ਵਿੱਚ ਇਸ ਰਾਗ ਦਾ ਨਾਉਂ ਆਇਆ ਹੈ ਅਤੇ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਗਉੜੀ ਨਾਲ ਮਿਲਾਕੇ ਲਿਖਿਆ ਗਿਆ ਹੈ.#੩. ਫਿਰੋਜਪੁਰ, ਲੁਦਿਆਨਾ ਅਤੇ ਪਟਿਆਲਾ, ਨਾਭਾ, ਜੀਂਦ, ਫਰੀਦਕੋਟ ਦਾ ਮਾਰੂ ਇਲਾਕਾ, ਜਿਸ ਨੂੰ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਨੇ ਵਰਦਾਨ ਨਾਲ ਸਰਸਬਜ਼ ਕੀਤਾ ਅਤੇ ਜੰਗਲ ਤੋਂ ਮਾਲਵਾ ਨਾਮ ਰੱਖਿਆ। ਇਤਿਹਾਸਾਂ ਵਿੱਚ ਕਥਾ ਹੈ ਕਿ ਜਦ ਦਸ਼ਮੇਸ਼ ਦਮਦਮੇ ਵਿਰਾਜ ਰਹੇ ਸਨ, ਤਦ ਇੱਕ ਦਿਨ ਉੱਚੇ ਟਿੱਬੇ ਪੁਰ ਖੜੇ ਹੋਕੇ ਫਰਮਾਉਣ ਲੱਗੇ ਕਿ- ਅਹੋ! ਕੋਹੀ ਸੁੰਦਰ ਨਹਿਰ ਚਲ ਰਹੀ ਹੈ, ਕੈਸੇ ਮਨੋਹਰ ਅੰਬ ਫਲੇ ਹਨ, ਕੇਹੀ ਉੱਤਮ ਕਣਕ ਖੜੀ ਹੈ! ਇਸ ਪੁਰ ਡੱਲੇ ਨੇ ਕਿਹਾ, ਮਹਾਰਾਜ! ਆਪ ਨੂੰ ਭੁਲੇਖਾ ਲੱਗਾ ਹੈ. ਏਥੇ ਇਹ ਵਸਤਾਂ ਕਿੱਥੇ? ਸੂਰਜ ਦੀ ਚਮਕ ਨਾਲ ਰੇਤ ਨਹਿਰ ਭਾਸਦਾ ਹੈ, ਅੱਕ ਅੰਬ ਪ੍ਰਤੀਤ ਹੁੰਦੇ ਹਨ, ਅਰ ਕਾਹੀਂ ਘਾਹ ਕਣਕ ਜੇਹਾ ਦਿਖਾਈ ਦਿੰਦਾ ਹੈ. ਦਸ਼ਮੇਸ਼ ਨੇ ਬਚਨ ਕੀਤਾ, ਓ ਡੱਲਾ ਝੱਲਾ! ਤੂੰ ਨਹੀਂ ਜਾਣਦਾ ਕਿ ਮੈ ਇਸ ਮੁਲਕ ਨੂੰ "ਮਾਲਵਾ" ਬਣਾਦਿੱਤਾ ਹੈ ਅਰ ਸਭ ਪਦਾਰਥ ਇਸ ਦੇਸ਼ ਨੂੰ ਬਖ਼ਸ਼ੇ ਹਨ? ਇਹ ਉਸ ਵੇਲੇ ਦੀ ਕਥਾ ਹੈ ਜਦ ਕਿਸੇ ਨੂੰ ਨਹਿਰਾਂ ਕੱਢਣ ਦਾ ਸੁਪਨਾ ਭੀ ਨਹੀਂ ਸੀ. ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪੇਸ਼ੀਨਗੋਈ ਪੂਰੀ ਹੋਈ ਦੇਖਕੇ ਮਾਲਵਾਵਾਸੀ ਪਰਮਕ੍ਰਿਤਗ੍ਯ ਅਤੇ ਅਚਰਜ ਹੋ ਰਹੇ ਹਨ.


ਉੱਤਰ ਪੱਛਮ ਰਹਿਣ ਵਾਲੀ ਇੱਕ ਬ੍ਰਾਹਮਣ ਜਾਤਿ। ੨. ਵਿ- ਮਾਲਵੀਯ. ਮਾਲਵੇ ਦਾ.


ਸੰ. ਸੰਗ੍ਯਾ- ਪੰਕ੍ਤਿ. ਸ਼੍ਰੇਣੀ. ਕ਼ਤਾਰ। ੨. ਫੁੱਲ ਅਥਵਾ ਰਤਨਾਂ ਦਾ ਹਾਰ। ੩. ਸਿਮਰਨੀ. ਜਪਨੀ. ਦੇਖੋ, ਜਪਮਾਲਾ. "ਹਰਿ ਹਰਿ ਅਖਰ ਦੁਇ ਇਹ ਮਾਲਾ." (ਆਸਾ ਮਃ ੫)


ਦੇਖੋ, ਲਾਹੌਰਾਸਿੰਘ.


ਸੰਗ੍ਯਾ- ਮਾਲੀ. ਹਾਰ ਬਣਾਉਣ ਵਾਲਾ। ੨. ਰਤਨਾਂ ਦਾ ਹਾਰ ਬਣਾਉਣ ਵਾਲਾ ਮਣਿਕਾਰ.