Meanings of Punjabi words starting from ਰ

ਸੰਗ੍ਯਾ- ਰੋਮਾਂ ਦੀ ਰੇਖਾ. ਰੋਮਾਂ ਦੀ ਲਕੀਰ. ਰੋਮਾਵਲੀ। ੨. ਖ਼ਾਸ ਕਰਕੇ ਨਾਭਿ ਤੋਂ ਛਾਤੀ ਤਕ ਰੋਮਾਂ ਦੀ ਰੇਖਾ, ਜਿਸ ਨੂੰ ਕਵੀਆਂ ਨੇ ਸੁੰਦਰਤਾ ਦਾ ਚਿੰਨ੍ਹ ਮੰਨਿਆ ਹੈ. "ਸੂਭੈ ਰੋਮਰਾਜੀ." (ਸਲੋਹ)


ਰੋਮ ਮਾਤ੍ਰ. ਤਨਿਕ. ਕਿੰਚਿਤ. "ਬਰਨਿ ਨ ਸਾਕਹਿ ਏਕ ਰੋਮਾਈ." (ਬਿਲਾ ਮਃ ੫)


ਦੇਖੋ, ਰੁਮਾਲ.


ਰੋਮਾਂ ਦਾ ਸਮੁਦਾਯ. ਸ਼ਰੀਰ ਦੇ ਸਾਰੇ ਰੋਮ. "ਰੋਮਾਵਲਿ ਕੋਟਿ ਅਠਾਰਹ ਭਾਰ." (ਭੈਰ ਅਃ ਕਬੀਰ) ੨. ਦੇਖੋ, ਰੋਮਰਾਜੀ ੨.


ਆਨੰਦ ਜਾਂ ਕ੍ਰੋਧ ਨਾਲ ਰੋਮਾਂ ਦਾ ਖੜੇ ਹੋਣਾ. ਦੇਖੋ, ਰਮਹਰਸ.


ਸੰਗ੍ਯਾ- ਰੋਮਾਂ ਦਾ ਅੰਤ ਕਰਨ ਵਾਲਾ ਉਸਤਰਾ। ੨. ਰੋਮਾਂ ਦਾ ਨਾਸ਼ ਕਰਨ ਵਾਲਾ ਚੂਰਣ. ਦੇਖੋ, ਕਚਅਰਿ.


ਰੋਮ ਵਿੱਚ. "ਰੋਮਿ ਰੋਮਿ ਮਨਿ ਤਨਿ ਇਕ ਬੇਦਨ." (ਬਿਲਾ ਅਃ ਮਃ ੪)


ਰੋੜ. ਦੇਖੋ, ਸਾਲਨ ੨। ੨. ਡਿੰਗ. ਨਿਰਧਨਤਾ. ਕੰਗਾਲੀ.


ਸੰਗ੍ਯਾ- ਇੱਕ ਲਾਲ ਰੰਗ, ਜੋ ਕੇਸਰ ਆਦਿ ਤੋਂ ਅਥਵਾ ਹਲਦੀ ਚੂਨੇ ਦੇ ਮੇਲ ਤੋਂ ਬਣਦਾ ਹੈ ਰੋਲਾ. ਰੋਲੀ.¹ ਇਸ ਦਾ ਤਿਲਕ ਖ਼ਾਸ ਕਰਕੇ ਇਸਤ੍ਰੀਆਂ ਅਤੇ ਸ਼੍ਰੀ ਵੈਸਨਵ ਕਰਦੇ ਹਨ। ੨. ਦੇਖੋ, ਰੋੜਾ ਰੋੜੀ.