Meanings of Punjabi words starting from ਗ

ਸੰਗ੍ਯਾ- ਗਾਈਆਂ ਦਾ ਘਰ. ਗਊਵਾੜਾ.


ਗੋਸ੍ਵਾਮੀ. ਦੇਖੋ, ਗੁਸਈਆਂ ਅਤੇ ਗੁਸਾਈਂ. "ਗੋਸਾਈ ਸੇਵੀ ਸਚੜਾ." (ਸ੍ਰੀ ਮਃ ੫. ਪੈਪਾਇ)


ਦੇਖੋ, ਗੋਧਾ. "ਏਕ ਗੋਹ ਕੋ ਲਯੋ ਮੰਗਾਈ." (ਚਰਿਤ੍ਰ ੧੪੦) ਚੋਰ ਆਪਣੇ ਪਾਸ ਗੋਹ ਰੱਖਦੇ ਹਨ. ਉਸ ਦੀ ਕਮਰ ਨੂੰ ਰੱਸਾ ਬੰਨ੍ਹਕੇ ਮਕਾਨ ਪੁਰ ਚੜ੍ਹਾ ਦਿੰਦੇ ਹਨ, ਜਦ ਗੋਹ ਪਤਨਾਲੇ ਦੇ ਸੁਰਾਖ਼ ਅਥਵਾ ਕਿਸੇ ਹੋਰ ਬਿਲ ਵਿੱਚ ਆਪਣੇ ਪੈਰ ਜਮਾ ਲੈਂਦੀ ਹੈ, ਤਦ ਰੱਸੇ ਦੇ ਅਧਾਰ ਚੋਰ ਮਕਾਨ ਉੱਪਰ ਚੜ੍ਹ ਜਾਂਦੇ ਹਨ। ੨. ਦੇਖੋ, ਗੁਹਾ.